B.S.F ਨੇ ਸਰਹੱਦ ਤੋਂ ਕਾਬੂ ਕੀਤਾ ਪਾਕਿਸਤਾਨੀ ਨਾਗਰਿਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਾਕਿ ਨਕਦੀ ਅਤੇ ਵੀਵੋ ਕੰਪਨੀ ਦੇ ਡਬਲ ਸਿੰਮ ਮੋਬਾਇਲ ਵੀ ਬਰਾਮਦ ਹੋਇਆ ਹੈ।

BSF

ਮਮਦੋਟ- ਭਾਰਤ ਪਾਕਿਸਤਾਨ ਬਾਰਡਰ ਤੇ ਬੀ.ਐਸ.ਐਫ ਵਲੋਂ ਪਾਕਿਸਤਾਨੀ ਨਾਗਰਿਕ ਨੂੰ ਕਾਬੂ ਕੀਤੇ ਜਾਉਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਮਾਮਲਾ 29 ਬਟਾਲੀਅਨ ਮਮਦੋਟ ਵੱਲੋਂ ਹਿੰਦ-ਪਾਕਿ ਸੀਮਾ 'ਤੇ ਸਥਿਤ ਚੌਕੀ ਦੋਨਾ ਤੇਲੂ ਮੱਲ ਦੇ ਤਾਰੋਂ ਪਾਰਲੇ ਇਲਾਕੇ ਦੀ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਪਤਾ ਚਲਿਆ ਹੈ ਕਿ ਤਲਾਸ਼ੀ ਲੈਣ 'ਤੇ ਫੜੇ ਗਏ ਪਾਕਿਸਤਾਨੀ ਨਾਗਰਿਕ ਕੋਲੋਂ ਪਾਕਿ ਨਕਦੀ ਅਤੇ ਵੀਵੋ ਕੰਪਨੀ ਦੇ ਡਬਲ ਸਿੰਮ ਮੋਬਾਇਲ ਵੀ ਬਰਾਮਦ ਹੋਇਆ ਹੈ।