ਜਨਮ ਦਿਨ ਪਾਰਟੀ ਤੋਂ ਬਾਅਦ ਕੀਤੀ ਫਾਇਰਿੰਗ, ਦੋ ਨੌਜਵਾਨ ਹਥਿਆਰਾਂ ਸਮੇਤ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਨਮ ਦਿਨ ਮੌਕੇ ਰਾਤ ਕਰੀਬ 9 ਵਜੇ 20-25 ਨੌਜਵਾਨ ਜਨਮ ਦਿਨ ਮਨਾ ਰਹੇ ਸਨ।

cri

ਘੁਮਾਣ - ਪੰਜਾਬ 'ਚ ਰੋਜ਼ਾਨਾ ਵਾ ਘਟਨਾਂਵਾਂ ਵੱਧ ਰਹੀਆਂ ਹਨ। ਅੱਜ ਤਾਜ਼ਾ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਸਥਿਤ ਘੁਮਾਣ ਤੋਂ ਦੇਖਣ ਨੂੰ ਮਿਲਿਆ ਹੈ। ਇਸ ਮਾਮਲੇ 'ਚ ਦੌਰਾਨ ਘੁਮਾਣ ਪੁਲਿਸ ਵੱਲੋਂ ਦੋ ਨੌਜਵਾਨਾਂ ਨੂੰ ਇੱਕ ਪਜੈਰੋ ਗੱਡੀ ਅਤੇ ਹਥਿਆਰਾਂ ਸਮੇਤ ਕਾਬੂ  ਕੀਤਾ ਗਿਆ ਹੈ। ਦੱਸ ਦੇਈਏ ਕਿ ਘੁਮਾਣ ਵਿਖੇ ਸ੍ਰੀ ਹਰਗੋਬਿੰਦਪੁਰ ਰੋਡ 'ਤੇ ਸਥਿਤ ਇਕ ਰੈਸਟੋਰੈਂਟ ਵਿਚ ਨੌਜਵਾਨ ਦੇ ਜਨਮ ਦਿਨ ਮੌਕੇ ਰਾਤ ਕਰੀਬ 9 ਵਜੇ 20-25 ਨੌਜਵਾਨ ਜਨਮ ਦਿਨ ਮਨਾ ਰਹੇ ਸਨ। 

ਜਨਮ ਦਿਨ ਮਨਾਉਣ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਵੱਲੋਂ ਰੈਸਟੋਰੈਂਟ ਦੇ ਬਾਹਰ ਜਾ ਕੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਲੋਕਾਂ ਦੇ ਦੱਸਣ ਮੁਤਾਬਿਕ ਇਨ੍ਹਾਂ ਨੌਜਵਾਨਾਂ ਵੱਲੋਂ 6 ਰਾਊਂਡ ਫਾਇਰ ਕੀਤੇ। ਉਸ ਤੋਂ ਬਾਅਦ ਇਹ ਨੌਜਵਾਨ ਪਜੈਰੋ ਗੱਡੀ ਸਮੇਤ ਮਹਿਤਾ ਰੋਡ ਨੂੰ ਗਏ। ਜਿੱਥੇ ਪੁਲਿਸ ਮੁਲਾਜ਼ਮਾਂ ਦੇ ਪ੍ਰਾਈਵੇਟ ਵਹੀਕਲਾਂ 'ਚ ਇਨ੍ਹਾਂ ਦੀ ਗੱਡੀ ਜਾ ਵੱਜੀ। ਜਿਸ ਤੋਂ ਬਾਅਦ ਉਨ੍ਹਾਂ ਮੁਲਾਜ਼ਮਾਂ ਵੱਲੋਂ ਪੁਲਿਸ ਪਾਰਟੀ ਨੂੰ ਸੂਚਿਤ ਕਰਨ ਉਪਰੰਤ ਗੱਡੀਆਂ ਪਜੈਰੋ ਗੱਡੀ ਦੇ ਪਿੱਛੇ ਲਗਾ ਕੇ ਪਿੰਡ ਮੰਢਿਆਲਾ ਨੇੜਿਓਂ ਇਨ੍ਹਾਂ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ।  

ਮਿਲੀ ਜਾਣਕਾਰੀ ਦੇ ਮੁਤਾਬਿਕ ਗੱਡੀ ਵਿਚ ਚਾਰ ਲੋਕ ਸਵਾਰ ਸਨ। ਜਿਨ੍ਹਾਂ ਵਿਚੋਂ ਦੋ ਪੁਲਿਸ ਦੇ ਕਾਬੂ ਆ ਗਏ ਹਨ ਅਤੇ ਦੋ ਨੌਜਵਾਨ ਮੌਕੇ ਤੋਂ ਭੱਜਣ ਵਿਚ ਸਫਲ ਰਹੇ।  ਇਨ੍ਹਾਂ ਨੌਜਵਾਨਾਂ ਕੋਲੋਂ ਦੋ ਰਿਵਾਲਵਰ ਅਤੇ ਇਕ ਵਿਦੇਸ਼ੀ ਪਿਸਟਲ ਬਰਾਮਦ ਕੀਤਾ ਹੈ।