ਵਿਧਾਇਕ ਅਮਨ ਅਰੋੜਾ ਨੇ ਖ਼ਰੀਦ ਕੇਂਦਰਾਂ 'ਚ ਕਿਸਾਨਾਂ ਦੇ ਦੁੱਖੜੇ ਸੁਣੇ
ਵਿਧਾਇਕ ਅਮਨ ਅਰੋੜਾ ਨੇ ਖ਼ਰੀਦ ਕੇਂਦਰਾਂ 'ਚ ਕਿਸਾਨਾਂ ਦੇ ਦੁੱਖੜੇ ਸੁਣੇ
ਸੁਨਾਮ ਊਧਮ ਸਿੰਘ ਵਾਲਾ, 31 ਅਕਤੂਬਰ (ਦਰਸ਼ਨ ਸਿੰਘ ਚੌਹਾਨ): ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਹਲਕੇ ਅਧੀਨ ਆਉਂਦੇ ਖਰੀਦ ਕੇਂਦਰਾਂ ਦਾ ਦੌਰਾ ਕਰਕੇ, ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜਾ ਲਿਆ। ਖ਼ਰੀਦ ਕੇਂਦਰਾਂ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਸੁਣਿਆ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਕਹਿਕੇ ਮੌਕੇ ਤੇ ਹੀ ਹੱਲ ਕਰਵਾਇਆ।
ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਹਲਕਾ ਸੁਨਾਮ ਅਧੀਨ ਆਉਂਦੇ ਪਿੰਡ ਮੰਡੇਰ ਕਲਾਂ, ਲੋਹਾ ਖੇੜਾ, ਬੁਗਰਾਂ, ਬਹਾਦਰਪੁਰ, ਮੰਡੇਰ ਖੁਰਦ, ਢੱਡਰੀਆਂ, ਦਿਆਲਗੜ੍ਹ, ਤੋਗਾਵਾਲ, ਝਾੜੋਂ, ਸ਼ਾਹਪੁਰ, ਬੱਡਰੁਖਾਂ, ਕੁੰਨਰਾਂ, ਨਮੋਲ ਅਤੇ ਕਿਲਾ ਭਰੀਆਂ ਦੇ ਖ਼ਰੀਦ ਕੇਂਦਰਾਂ ਦੇ ਕੀਤੇ ਦੌਰੇ ਦੌਰਾਨ ਹਰ ਮੰਡੀ ਵਿੱਚ ਕਿਸਾਨ, ਮਜ਼ਦੂਰ ਅਤੇ ਆੜਤ੍ਹੀਆ ਦੇਸ਼ ਦੀ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਤੋਂ ਪ੍ਰੇਸ਼ਾਨ ਦਿਖਾਈ ਦਿੱਤਾ। ਉਨ੍ਹਾਂ ਕਿਹਾ ਕਿ ਬੇਸ਼ੱਕ ਬਾਸਮਤੀ ਦਾ ਸਰਕਾਰੀ ਮੁੱਲ ਤੈਅ ਨਹੀਂ ਹੈ ਪਰ ਉਹ ਜੀਰੀ ਤਾਂ ਹੈ ਇਸ ਲਈ ਮੰਡੀ ਵਿੱਚ ਕੋਈ ਵੀ ਬਾਸਮਤੀ ਝੋਨੇ ਦੀ ਫਸਲ ਨੂੰ ਐਮ ਐਸ ਪੀ ਤੇ ਨਹੀਂ ਖਰੀਦ ਕਰ ਰਿਹਾ ਕਿਉਕਿ ਉਹ ਬਹੁਤ ਘੱਟ ਮੁੱਲ ਤੇ ਵਿਕ ਰਹੀ ਹੈ ਜਿਸਦਾ ਕਾਰਨ ਪੰਜਾਬ ਸਰਕਾਰ ਵੱਲੋਂ ਲਾਗੂ ਕਾਨੂੰਨ ਸਜ਼ਾ ਦੇ ਤਹਿਤ ਉਸਦੀ ਖਰੀਦ ਨਾ ਹੋਣ ਦੇ ਕਾਰਨ ਕਿਸਾਨ ਜਿਣਸ ਵਾਪਿਸ ਲੈ ਕੇ ਜਾਣ ਨੂੰ ਮਜ਼ਬੂਰ ਹੈ। ਉਹਨਾਂ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਦੁਆਰਾ ਪਰਾਲੀ ਨਾਲ ਹੋਣ ਵਾਲੇ ਪ੍ਰਦੂਸਨ ਨੂੰ ਲੈ ਕੇ ਪਿਛਲੇ ਦਿਨੀਂ ਪੰਜ ਸਾਲ ਦੀ ਸਜਾ ਅਤੇ ਇਕ ਕਰੋੜ ਦਾ ਜੁਰਮਾਨਾ ਲਾਉਣ ਦਾ ਤੁਗਲਕੀ ਫਰਮਾਨ ਜਾਰੀ ਕੀਤਾ ਹੈ । ਵਿਧਾਇਕ ਅਰੋੜਾ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਅਜਿਹੇ ਸਖ਼ਤ ਕਾਨੂੰਨ ਬਣਾਉਣ ਤੋਂ ਪਹਿਲਾਂ ਪਰਾਲੀ ਦੇ ਸਥਾਈ ਹੱਲ ਲਈ ਢੁਕਵੇਂ ਕਦਮ ਚੁੱਕਣ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।
ਫੋਟੋ ਨੰ: 31 ਐਸਐਨਜੀ 22