PGI ਚੰਡੀਗੜ੍ਹ 'ਚ ਕੱਲ੍ਹ ਤੋਂ ਮੁੜ OPD ਸ਼ੁਰੂ, ਜਾਣੋ ਕੀ ਹਨ ਹਦਾਇਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

-ਇਸ ਤੋਂ ਇਲਾਵਾ ਜਿਹੜੇ ਵਿਭਾਗ ਵਿਸ਼ੇਸ਼ ਕਲੀਨਿਕ ਅਤੇ ਜਨਰਲ ਓਪੀਡੀ ਚਲਾ ਰਹੇ ਹਨ, ਮਰੀਜ਼ਾਂ ਦੀ ਗਿਣਤੀ ਬਾਰੇ ਫੈਸਲਾ ਖੁਦ ਲੈਣਗੇ।

PGI

ਚੰਡੀਗੜ੍ਹ: ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਚੰਡੀਗੜ੍ਹ ਨੇ 2 ਨਵੰਬਰ ਤੋਂ ਸੀਮਤ ਫਾਰਮੈਟ ਵਿੱਚ ਫੀਜ਼ੀਕਲ ਓਪੀਡੀਜ਼ ਦੁਬਾਰਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਦੱਸ ਦੇਈਏ ਕਿ ਦੇਸ਼ ਭਰ 'ਚ ਕੋਰੋਨਾ ਕਾਰਨ ਓਪੀਡੀ ਸੇਵਾ ਸਭ ਪਾਸੇ ਕਾਫੀ ਸਮੇਂ ਤੋਂ ਬੰਦ ਹੈ। ਪਰ ਹੁਣ ਪੀਜੀਆਈ ਚੰਡੀਗੜ੍ਹ ਦੀ ਓਪੀਡੀ ਸੇਵਾ ਮੁੜ ਤੋਂ ਕੱਲ੍ਹ ਯਾਨੀ 2 ਨਵੰਬਰ ਤੋਂ ਸ਼ੁਰੂ ਹੋ ਜਾਵੇਗੀ।

ਇਹ ਹਨ ਹਦਾਇਤਾਂ 
-ਲੋੜੀਂਦੀ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਣ ਲਈ, ਹਰੇਕ ਓਪੀਡੀ ਵਿੱਚ 50 ਮਰੀਜ਼ਾਂ ਦੀ ਇੱਕ ਨਿਸ਼ਚਤ ਗਿਣਤੀ ਵੇਖੀ ਜਾਏਗੀ। 
-ਓਪੀਡੀਜ਼ ਦਾ ਦੌਰਾ ਕਰਨ ਵਾਲੇ ਮਰੀਜ਼ਾਂ ਦੀ ਸੰਖਿਆ ਢੁਕਵੇਂ ਰੂਪ ਵਿੱਚ ਕੋਰੋਨਾ ਕੇਸਾਂ ਦੀ ਸਥਿਤੀ ਨੂੰ ਵੇਖਦੇ ਵਧਾਈ ਜਾਂ ਘਟਾਈ ਜਾ ਸਕਦੀ ਹੈ।
-ਸੰਸਥਾ ਨੇ ਇਹ ਵੀ ਫੈਸਲਾ ਲਿਆ ਹੈ ਕਿ ਓਪਡੀਜ਼ ਵਿੱਚ ਆਉਣ ਵਾਲੇ ਸਾਰੇ ਵਾਕ-ਇਨ ਮਰੀਜ਼ਾਂ ਜੋ ਬਿਨਾਂ ਕਿਸੇ ਆਪੋਇੰਟਮੈਂਟ ਦੇ ਆਉਂਦੇ ਹਨ ਨੂੰ ਟੈਲੀ ਕੰਨਸਲਟੇਸ਼ਨ ਨਾਲ ਹੀ ਇਸ ਪੜਾਅ ਦੌਰਾਨ ਨਿਪਟਿਆ ਜਾਵੇਗਾ। 
-ਇਸ ਤੋਂ ਇਲਾਵਾ ਜਿਹੜੇ ਵਿਭਾਗ ਵਿਸ਼ੇਸ਼ ਕਲੀਨਿਕ ਅਤੇ ਜਨਰਲ ਓਪੀਡੀ ਚਲਾ ਰਹੇ ਹਨ, ਮਰੀਜ਼ਾਂ ਦੀ ਗਿਣਤੀ ਬਾਰੇ ਫੈਸਲਾ ਖੁਦ ਲੈਣਗੇ।

ਟੈਲੀ ਕੰਨਸਲਟੇਸ਼ਨ ਦਾ ਸਮਾਂ 
ਟੈਲੀ ਕੰਨਸਲਟੇਸ਼ਨ ਲਈ ਰਜਿਸਟ੍ਰੇਸ਼ਨ ਸਵੇਰੇ 8 ਵਜੇ ਤੋਂ 9.30 ਵਜੇ ਦੇ ਵਿਚਕਾਰ ਕੀਤਾ ਜਾਵੇਗਾ। ਜਨਰਲ ਸਰਜਰੀ, ਇੰਟਰਨਲ ਮੈਡੀਸਨ, ਪੀਡੀਆਟ੍ਰਿਕ ਮੈਡੀਸਨ, ਓਬਸਟੈਟ੍ਰਿਕਸ, ਗਾਇਨੀਕੋਲੋਜੀ ਅਤੇ ਅੱਖਾਂ ਦੇ ਵਿਭਾਗ ਰੋਜ਼ਾਨਾ ਓ.ਪੀ.ਡੀ. ਵੇਖਣਗੇ।