ਚੰਡੀਗੜ੍ਹ ਹੈਰੀਟੇਜ ਫਰਨੀਚਰ: ਯੂਕੇ ’ਚ ਵਿਕੀ ਪੰਜਾਬ ਇੰਜਨਿਅਰਿੰਗ ਕਾਲਜ ਦੀ ਦੋ ਕੁਰਸੀਆਂ, ਕੀਮਤ ਜਾਣ ਕੇ ਤੁਸੀਂ ਹੋ ਜਾਓਂਗੇ ਹੈਰਾਨ

ਏਜੰਸੀ

ਖ਼ਬਰਾਂ, ਪੰਜਾਬ

6.21 ਲੱਖ ਰੁਪਏ ਵਿਚ ਹੋਈਆਂ ਨੀਲਾਮ

Chandigarh Heritage Furniture

 

ਮੁਹਾਲੀ:  ਚੰਡੀਗੜ੍ਹ ਦੇ ਹੈਰੀਟੇਜ ਫਰਨੀਚਰ ਦਾ ਵਿਦੇਸ਼ਾ ਦੇ ਆਕਸ਼ਨ ਹਾਊਸ ਤੱਕ ਪਹੁੰਚਣਾ ਜਾਰੀ ਹੈ। ਹਰ ਮਹੀਨੇ ਐਵਰੇਜ ਦੋ ਤੋਂ ਤਿੰਨ ਆਕਸ਼ਨ ਇਸ ਤਰ੍ਹਾਂ ਦੀ ਹੁੰਦੀ ਹੈ ਜਿਸ ਵਿਚ ਚੰਡੀਗੜ੍ਹ ਦੇ ਹੈਰੀਟੇਜ ਫਰਨੀਚਰ ਨੂੰ ਲੱਖਾਂ ਰੁਪਏ ਵਿਚ ਨੀਲਾਮ ਕੀਤਾ ਜਾਂਦਾ ਹੈ।

ਇਸ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੈਰੀਟੇਜ ਪ੍ਰੋਟੈਕਸ਼ਨ ਸੇਲ ਦੇ ਮੈਂਬਰ ਐਡਵੋਕੇਟ ਅਜੇ ਜੱਗਾ ਨੇ ਜਨਰਲ ਸੈਕੇਟਰੀ ਰਾਜ ਸਭਾ ਨੂੰ ਪੱਤਰ ਭੇਜਿਆ ਹੈ। ਦਰਅਸਲ ਇੱਕ ਪਟੀਸ਼ਨ ਰਾਜ ਸਭਾ ਵਿਚ ਅਜੇ ਜੱਗਾ ਨੇ ਸਬਮਿਟ ਕੀਤੀ ਹੈ ਜਿਸ ਵਿਚ ਹੁਣ ਦੁਆਰਾ ਯੂਕੇ ਵਿਚ ਹੋਈ ਆਕਸ਼ਨ ਨੂੰ ਲੈ ਕੇ ਵੀ ਪੱਤਰ ਨਾਲ ਜੋੜਨ ਦੀ ਮੰਗ ਕੀਤੀ ਗਈ ਹੈ।

ਇਹ ਆਕਸ਼ਨ ਯੂਕੇ ਵਿਚ 28 ਅਕਤੂਬਰ ਨੂੰ ਹੋਈ ਹੈ, ਜਿੱਥੇ ਪੰਜਾਬ ਇੰਜੀਨਿਅਰਿੰਗ ਕਾਲਜ ਦੀ ਕੁਰਸੀਆਂ ਦੇ ਸੈਟ ਜਿਨ੍ਹਾਂ ਦੀ ਰਿਜਰਵ ਕੀਮਤ 6500 ਪਾਊਂਡ ਸੀ ਉਨ੍ਹਾਂ ਨੂੰ 6.21 ਲੱਖ ਰੁਪਏ ਵਿਚ ਵੇਚਿਆ ਗਿਆ ਹੈ। ਇਨ੍ਹਾਂ ਦੋਵਾਂ ਕੁਰਸੀਆ ਵਿਚ ਪੀਯੂਈਸੀ/57 ਅਤੇ ਪੀਯੂਈਸੀ/52 ਦੇ ਕੋਡ ਛਪੇ ਹੋਏ ਹਨ।