ਜਲੰਧਰ ਦਿਹਾਤੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗੈਂਗਸਟਰਾਂ ਦੀ ਹੋਈ ਪਛਾਣ 

ਏਜੰਸੀ

ਖ਼ਬਰਾਂ, ਪੰਜਾਬ

6ਵੇਂ ਗੈਂਗਸਟਰ ਦੀ ਭਾਲ ਵੀ ਜਾਰੀ

File Photo

 

ਜਲੰਧਰ - ਜਲੰਧਰ ਅੱਜ ਸਵਰਨਦੀਪ ਸਿੰਘ, ਪੀ.ਪੀ.ਐਸ.ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹਾ ਜਲੰਧਰ ਦਿਹਾਤੀ ਦੀ ਪੁਲਿਸ ਅਤੇ ਦਿੱਲੀ ਪੁਲਿਸ ਵਲੋਂ ਕੀਤੇ ਜੁਆਇੰਟ ਆਪ੍ਰੇਸ਼ਨ ਤਹਿਤ ਗੈਂਗਸਟਰਾਂ ਖਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ.ਪੁਲਿਸ ਕਪਤਾਨ, (ਇਨਵੈਸਟੀਗੇਸ਼ਨ) ਅਤੇ ਸਰਬਜੀਤ ਰਾਏ ਉਪ ਪੁਲਿਸ ਕਪਤਾਨ, ਸਬ-ਡਵੀਜਨ ਆਦਮਪੁਰ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਫਿਲੌਰ ਵਲੋਂ ਮੁ ਨੰ 315/22 ਅ/ਧ 39.379-ਬੀ. BLd. 25/27/54/59 ਅਸਲਾ ਐਕਟ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਦਿਹਾਤੀ ਦੀ ਤਫਤੀਸ਼ ਦੇ ਸਬੰਧ ਵਿਚ ਇੰਸਪੈਕਟਰ ਸੁਰਿੰਦਰ ਕੁਮਾਰ ਨੂੰ ਖੂਫੀਆ ਇਤਲਾਹ ਮਿਲੀ ਸੀ

ਕਿ ਤੁਹਾਡੇ ਮੁਕੱਦਮੇ ਦੇ ਲੋੜੀਂਦੇ ਦੋਸ਼ੀ ਅਤੇ ਦਿੱਲੀ ਪੁਲਿਸ ਜਿਹੜੇ 02 ਬੰਦਿਆ ਨੂੰ ਲੱਭਦੀ ਫਿਰਦੀ ਹੈ। ਉਹ ਇਸ ਸਮੇਂ ਭੋਗਪੁਰ ਤੋਂ ਆਦਮਪੁਰ ਰੋਡ 'ਤੇ ਐਚ.ਪੀ ਪੈਟਰੋਲ ਪੰਪ ਪਿੰਡ ਚੱਕ ਝੰਡੂ ਦੀ ਮੈਕ ਸਾਈਡ ਤੇ ਇੱਕ ਕੋਠੀ ਨੁਮਾ ਮਕਾਨ ਬਣਿਆ ਹੋਇਆ ਹੈ, ਉਸ ਵਿਚ ਰਹਿ ਰਹੇ ਹਨ ਤਾਂ ਇੰਸਪੈਕਟਰ ਸੁਰਿੰਦਰ ਕੁਮਾਰ ਮੁੱਖ ਅਫ਼ਸਰ ਥਾਣਾ ਫਿਲੌਰ ਨੇ ਦਿੱਲੀ ਪੁਲਿਸ ਨਾਲ ਵੀ ਤਾਲਮੇਲ ਕੀਤਾ ਤੇ ਦਿੱਲੀ ਪੁਲਿਸ ਵੀ ਸਮੇਂ ਸਿਰ ਪਹੁੰਚ ਗਈ ਤੇ ਕੋਠੀ ਦਾ ਕਾਰਡਨ ਕਰ ਕੇ ਜੁਆਇੰਟ ਆਪ੍ਰੇਸ਼ਨ ਕਰਕੇ ਦਿੱਲੀ ਅਤੇ ਪੰਜਾਬ ਪੁਲਿਸ ਜਲੰਧਰ ਨੇ ਰੇਡ ਕੀਤੀ ਤਾਂ ਮਕਾਨ ਵਿਚ 06 ਬੰਦੇ ਬੈਕ ਸਾਈਡ ਤੇ ਬਣੇ ਰਸਤੇ ਤੇ ਫਾਇਰ ਕਰਦੇ ਹੋਏ ਕਮਾਦ ਦੇ ਖੇਤਾਂ ਵਿਚ ਵੜ ਗਏ ਤੇ ਅੱਗੇ ਪੁਲਿਸ ਵੱਲੋਂ ਵੀ ਕਰਾਸ ਫਾਇਰਿੰਗ ਕੀਤੀ ਗਈ।

ਉਦੋਂ ਤੋਂ ਇੰਸਪੈਕਟਰ ਸੁਰਿੰਦਰ ਕੁਮਾਰ ਮੁੱਖ ਅਫ਼ਸਰ ਥਾਣਾ ਫਿਲੌਰ ਨੇ ਹੋਰ ਪੁਲਿਸ ਫੋਰਸ ਮੰਗਵਾਉਣ ਲਈ ਸੀਨੀਅਰ ਅਫਸਰਾਂ ਨਾਲ ਤਾਲਮੇਲ ਕੀਤਾ ਤੇ ਆਪਣੇ ਫੋਰਸ ਸਾਥੀਆਂ ਨਾਲ ਕਮਾਦ ਦੇ ਖੇਤਾਂ ਦੀ ਸਰਜਚ ਸ਼ੁਰੂ ਕੀਤੀ। ਥੋੜ੍ਹੀ ਦੇਰ ਬਾਅਦ ਹੋਰ ਪੁਲਿਸ ਫੋਰਸ ਵੱਖ-ਵੱਖ ਥਾਣਿਆ, ਸੀ.ਆਈ.ਏ ਸਟਾਫ ਅਤੇ ਹੋਰ ਮੁੱਖ ਅਫਸਰਾਂ ਕੋਲੋਂ ਫੋਰਸ ਪਹੁੰਚਣ ਤੇ ਡਰੋਨ, ਰੱਸਾ, ਦੂਰਬੀਨਾਂ ਦੀ ਮਦਦ ਨਾਲ 05 ਬੰਦਿਆ ਨੂੰ ਰਾਉਂਡ ਅੱਪ ਕੀਤਾ। ਮੁੱਢਲੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਕਿ ਉਪਰੋਕਤ ਇਹ ਗੈਂਗ ਲਖਬੀਰ ਸਿੰਘ ਲੋਡਾ ਗੈਂਗ, ਜੋ ਕਿ ਵਿਦੇਸ਼ ਤੋਂ ਆਪਣਾ ਗੈਂਗ ਚਲਾ ਰਿਹਾ ਹੈ, ਨਾਲ ਸਬੰਧਤ ਹਨ, ਜਿਹਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ। ਇਹਨਾਂ ਦਾ ਇੱਕ ਸਾਥੀ ਹੋਰ ਵੀ ਛੁਪਿਆ ਹੋਇਆ ਹੈ। ਜਿਸ ਦੀ ਸਰਚ ਜਾਰੀ ਹੈ। 

ਗੈਂਗਸਟਰਾਂ ਦੇ ਨਾਂ 
1. ਸੰਜੀਵ ਕੁਮਾਰ ਉਰਫ਼ ਨਾਨੂ 
2. ਸੰਦੀਪ ਕੁਮਾਰ ਉਰਫ਼ ਸਾਬੀ
3. ਗੁਰਬੀਰ ਸਿੰਘ ਉਰਫ਼ ਗਿੰਨੀ 
4. ਮਨਪ੍ਰੀਤ ਉਰਫ਼ ਮੰਨ 
5. ਲਵਪ੍ਰੀਤ ਸਿੰਘ ਉਰਫ਼ ਚੀਨੀ 
ਬਰਾਮਦਗੀ 
1 ਪਿਸਟਲ ਗਲੋਕ ਸਮੇਤ ਤਿੰਨ ਰੌਂਦ ਚੱਲੇ ਤੇ 4 ਰੌਂਦ ਜ਼ਿੰਦਾ 
ਦੋ ਰਿਵਾਲਵਰ 32 ਬੋਰ ਸਮੇਤ 3/3 ਰੌਂਦ ਜ਼ਿੰਦਾ, ਤਿੰਨ ਮੋਟਰਸਾਈਕਲ