ਪਟਿਆਲਾ ਅਤੇ ਪੂਰਬੀ ਪੰਜਾਬ ਰਾਜ ਟਾਊਨਸ਼ਿਪ ਵਿਕਾਸ ਬੋਰਡ ਦਾ ਪੁਨਰਗਠਨ

ਏਜੰਸੀ

ਖ਼ਬਰਾਂ, ਪੰਜਾਬ

- ਮੁੱਖ ਮੰਤਰੀ ਚੇਅਰਮੈਨ ਅਤੇ ਮਾਲ ਮੰਤਰੀ ਸੀਨੀਅਰ ਉਪ ਚੇਅਰਮੈਨ ਨਿਯੁਕਤ

Bhagwant Singh Mann

ਚੰਡੀਗੜ੍ਹ, : ਪੰਜਾਬ ਸਰਕਾਰ ਨੇ ਪਟਿਆਲਾ ਅਤੇ ਪੂਰਬੀ ਪੰਜਾਬ ਰਾਜ ਟਾਊਨਸ਼ਿਪ ਵਿਕਾਸ ਬੋਰਡ ਦਾ ਪੁਨਰਗਠਨ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਦਾ ਚੇਅਰਮੈਨ ਜਦਕਿ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੂੰ ਸੀਨੀਅਰ ਉਪ ਚੇਅਰਮੈਨ ਨਿਯੁਕਤ ਕੀਤਾ ਹੈ। ਇਸ ਬਾਬਤ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮਾਲ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਪਟਿਆਲਾ ਅਤੇ ਪੂਰਬੀ ਪੰਜਾਬ ਰਾਜ ਟਾਊਨਸ਼ਿਪ ਵਿਕਾਸ ਬੋਰਡ ਦੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਨਿਯੁਕਤੀ ਤਿੰਨ ਸਾਲਾਂ ਲਈ ਕੀਤੀ ਗਈ ਹੈ।

ਇਸ ਬੋਰਡ ਵਿਚ ਰਾਜਪੁਰਾ ਤੋਂ ਵਿਧਾਇਕ ਨੀਨਾ ਮਿੱਤਲ ਨੂੰ ਉਪ ਚੇਅਰਪਰਸਨ ਜਦਕਿ ਰਿਤੇਸ਼ ਬਾਂਸਲ, ਗੁਰਵੀਰ ਸਿੰਘ ਸਰਾਓ, ਸੁਮਿਤ ਬਖਸ਼ੀ ਅਤੇ ਜਤਿੰਦਰ ਵਰਮਾ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ। ਬੁਲਾਰੇ ਅਨੁਸਾਰ ਸਰਕਾਰੀ ਮੈਂਬਰਾਂ ਵਿਚ ਵਿੱਤ ਕਮਿਸ਼ਨਰ ਪੰਜਾਬ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਲਿਆ ਗਿਆ ਹੈ ਜਦਕਿ ਐਸ.ਡੀ.ਐਮ. ਰਾਜਪੁਰਾ ਇਸ ਬੋਰਡ ਦੇ ਪ੍ਰਬੰਧਕ ਲਾਏ ਗਏ ਹਨ।