ਸੁਪ੍ਰੀਮ ਕੋਰਟ ਨੇ ਈਵੀਐਮ ਤੋਂ ਪਾਰਟੀ ਦਾ ਚਿੰਨ੍ਹ ਹਟਾ ਕੇ ਉਮੀਦਵਾਰ ਦੀ ਫ਼ੋਟੋ ਲਾਉਣ ਦੀ ਮੰਗ ਵਾਲੀ ਪਟੀਸ਼ਨ ਕੀਤੀ ਰੱਦ
ਸੁਪ੍ਰੀਮ ਕੋਰਟ ਨੇ ਈਵੀਐਮ ਤੋਂ ਪਾਰਟੀ ਦਾ ਚਿੰਨ੍ਹ ਹਟਾ ਕੇ ਉਮੀਦਵਾਰ ਦੀ ਫ਼ੋਟੋ ਲਾਉਣ ਦੀ ਮੰਗ ਵਾਲੀ ਪਟੀਸ਼ਨ ਕੀਤੀ ਰੱਦ
ਨਵੀਂ ਦਿੱਲੀ, 1 ਨਵੰਬਰ : ਸੁਪ੍ਰੀਮ ਕੋਰਟ ਨੇ ਬੈਲਟ ਪੇਪਰਾਂ ਅਤੇ ਈਵੀਐਮ ਤੋਂ ਪਾਰਟੀ ਦੇ ਚਿੰਨ੍ਹ ਹਟਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਰੱਦ ਕਰ ਦਿਤਾ ਹੈ | ਦਰਅਸਲ, ਸੁਪ੍ਰੀਮ ਕੋਰਟ ਵਿਚ ਇਕ ਪਟੀਸ਼ਨ ਦਾਇਰ ਕਰ ਕੇ ਮੰਗ ਕੀਤੀ ਗਈ ਸੀ ਕਿ ਚੋਣ ਕਮਿਸ਼ਨ ਨੂੰ ਬੈਲਟ ਪੇਪਰਾਂ ਅਤੇ ਈਵੀਐਮ ਤੋਂ ਪਾਰਟੀ ਦੇ ਚਿੰਨ੍ਹ ਨੂੰ ਹਟਾਉਣ ਦਾ ਨਿਰਦੇਸ਼ ਦਿਤਾ ਜਾਵੇ |
ਚੋਣ ਨਿਸ਼ਾਨ ਦੇ ਬਦਲੇ ਈਵੀਐਮ 'ਤੇ ਉਮੀਦਵਾਰ ਦਾ ਨਾਮ, ਉਮਰ, ਸਿਖਿਆ ਅਤੇ ਫੋਟੋ ਲਗਾਉਣ ਦੀ ਮੰਗ ਕੀਤੀ ਗਈ ਸੀ |
ਸੀਨੀਅਰ ਵਕੀਲ ਵਿਕਾਸ ਸਿੰਘ ਅਤੇ ਗੋਪਾਲ ਸੰਕਰਨਾਰਾਇਣ ਨੇ ਸੰਵਿਧਾਨ ਦੀ ਧਾਰਾ 14 ਅਤੇ 21 ਦੀ ਕਥਿਤ ਉਲੰਘਣਾ ਦਾ ਦੋਸ਼ ਲਗਾਇਆ ਹੈ | ਉਨ੍ਹਾਂ ਕਿਹਾ ਕਿ ਈਵੀਐਮ 'ਤੇ ਪਾਰਟੀ ਦਾ ਚਿੰਨ੍ਹ ਵੋਟਰਾਂ ਦੀ ਪਸੰਦ ਨੂੰ ਪ੍ਰਭਾਵਤ ਕਰਦਾ ਹੈ ਅਤੇ ਉਨ੍ਹਾਂ ਨੂੰ ਚੋਣ ਉਮੀਦਵਾਰਾਂ ਦੀ ਭਰੋਸੇਯੋਗਤਾ ਦੇ ਆਧਾਰ 'ਤੇ ਵੋਟ ਪਾਉਣ ਦਾ ਮੌਕਾ ਨਹੀਂ ਮਿਲਦਾ | ਉਨ੍ਹਾਂ ਕਿਹਾ ਕਿ ਇਸ ਨਾਲ ਸਿਆਸੀ ਆਗੂਆਂ ਵਿਚ ਅਪਰਾਧਿਕਤਾ ਵਧੀ ਹੈ | (ਏਜੰਸੀ)