Sachin Pilot Divorce News: ਸਚਿਨ ਪਾਇਲਟ ਦਾ ਹੋਇਆ ਤਲਾਕ, ਚੋਣ ਹਲਫਨਾਮੇ 'ਚ ਹੋਇਆ ਖੁਲਾਸਾ
Sachin Pilot Divorce News: ਪੰਜ ਸਾਲਾਂ 'ਚ ਲਗਭਗ ਦੁੱਗਣੀ ਹੋਈ ਸਚਿਨ ਪਾਇਲਟ ਦੀ ਜਾਇਦਾਦ
Sachin Pilot Divorce News: ਕਾਂਗਰਸ ਨੇਤਾ ਸਚਿਨ ਪਾਇਲਟ ਨੇ ਅੱਜ ਰਾਜਸਥਾਨ ਦੇ ਟੋਂਕ ਵਿਧਾਨ ਸਭਾ ਸੀਟ ਤੋਂ ਨਾਮਜ਼ਦਗੀ ਦਾਖਲ ਕੀਤੀ ਹੈ। ਇਸ ਚੋਣ ਹਲਫਨਾਮੇ ਦੀ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸਚਿਨ ਪਾਇਲਟ ਨੇ ਖੁਦ ਨੂੰ ਤਲਾਕਸ਼ੁਦਾ ਐਲਾਨ ਦਿਤਾ ਹੈ। ਸਚਿਨ ਪਾਇਲਟ ਨੇ ਟੋਂਕ ਵਿਧਾਨ ਸਭਾ ਸੀਟ ਤੋਂ ਕਾਂਗਰਸ ਪਾਰਟੀ ਵਲੋਂ ਨਾਮਜ਼ਦਗੀ ਭਰਦੇ ਸਮੇਂ ਦਿੱਤੇ ਹਲਫਨਾਮੇ 'ਚ ਪਤਨੀ ਦੇ ਨਾਂ ਦੇ ਅੱਗੇ ਤਲਾਕ ਲਿਖਿਆ ਹੋਇਆ ਹੈ।
ਦੱਸ ਦੇਈਏ ਕਿ 2018 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਚਿਨ ਪਾਇਲਟ ਨੇ ਆਪਣੇ ਹਲਫ਼ਨਾਮੇ ਵਿਚ ਸਾਰਾ ਪਾਇਲਟ ਦਾ ਜ਼ਿਕਰ ਕੀਤਾ ਸੀ ਅਤੇ ਆਪਣੀ ਜਾਇਦਾਦ ਦਾ ਵੇਰਵਾ ਵੀ ਦਿੱਤਾ ਸੀ। ਪਰ 2023 ਦੇ ਹਲਫਨਾਮੇ 'ਚ ਉਸ ਨੇ ਖੁਦ ਨੂੰ ਤਲਾਕਸ਼ੁਦਾ ਐਲਾਨ ਦਿਤਾ ਹੈ। ਇਥੇ ਦੱਸ ਦੇਈਏ ਕਿ ਸਚਿਨ ਪਾਇਲਟ ਦਾ ਵਿਆਹ ਜੰਮੂ-ਕਸ਼ਮੀਰ ਦੇ ਦਿੱਗਜ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਦੀ ਬੇਟੀ ਸਾਰਾ ਪਾਇਲਟ ਨਾਲ ਹੋਇਆ ਸੀ। ਸਾਰਾ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਦੀ ਭੈਣ ਹੈ। ਸਚਿਨ ਅਤੇ ਸਾਰਾ ਦੇ ਦੋ ਬੇਟੇ ਹਨ। ਜਿਨ੍ਹਾਂ ਦੇ ਨਾਮ ਅਰਾਨ ਅਤੇ ਵਿਹਾਨ ਹਨ। ਹਾਲਾਂਕਿ ਆਪਣੇ ਹਲਫਨਾਮੇ 'ਚ ਸਚਿਨ ਪਾਇਲਟ ਨੇ ਦੋਵਾਂ ਨੂੰ ਆਪਣੇ 'ਤੇ ਨਿਰਭਰ ਦੱਸਿਆ ਹੈ।
ਇਹ ਵੀ ਪੜ੍ਹੋ: Amritsar to Italy Flight: ਅੰਮ੍ਰਿਤਸਰ ਤੋਂ ਇਟਲੀ ਦੇ ਵੇਰੋਨਾ ਸ਼ਹਿਰ ਵਿਚਕਾਰ ਅੱਜ ਸ਼ੁਰੂ ਹੋਵੇਗੀ ਪਹਿਲੀ ਫਲਾਈਟ
ਜ਼ਿਕਰਯੋਗ ਹੈ ਕਿ ਸਚਿਨ ਅਤੇ ਸਾਰਾ ਦਾ ਵਿਆਹ ਜਨਵਰੀ 2004 'ਚ ਹੋਇਆ ਸੀ। ਇਸ ਵਿਆਹ ਵਿੱਚ ਬਹੁਤ ਘੱਟ ਲੋਕਾਂ ਨੂੰ ਬੁਲਾਇਆ ਗਿਆ ਸੀ।
ਸਚਿਨ ਪਾਇਲਟ ਅਤੇ ਸਾਰਾ ਦੇ ਵੱਖ ਹੋਣ ਦੀ ਚਰਚਾ ਪਹਿਲਾਂ ਵੀ ਹੋ ਚੁੱਕੀ ਹੈ। ਨੌਂ ਸਾਲ ਪਹਿਲਾਂ ਵੀ ਉਨ੍ਹਾਂ ਦੇ ਵੱਖ ਹੋਣ ਦੀਆਂ ਗੱਲਾਂ ਹੋਈਆਂ ਸਨ। 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਸਚਿਨ ਪਾਇਲਟ ਅਤੇ ਸਾਰਾ ਦੇ ਵੱਖ ਹੋਣ ਦੀਆਂ ਗੱਲਾਂ ਹੋਈਆਂ ਸਨ ਪਰ ਉਸ ਸਮੇਂ ਇਨ੍ਹਾਂ ਨੂੰ ਅਫਵਾਹ ਦੱਸ ਕੇ ਖਾਰਿਜ ਕਰ ਦਿਤਾ
ਇਸ ਤੋਂ ਇਲਾਵਾ ਚੋਣ ਹਲਫਨਾਮੇ 'ਚ ਖੁਲਾਸਾ ਹੋਇਆ ਹੈ ਕਿ ਸਚਿਨ ਪਾਇਲਟ ਦੀ ਜਾਇਦਾਦ ਪੰਜ ਸਾਲਾਂ 'ਚ ਲਗਭਗ ਦੁੱਗਣੀ ਹੋ ਗਈ ਹੈ। ਜਦੋਂ ਕਿ 2018 ਦੇ ਹਲਫਨਾਮੇ 'ਚ ਸਚਿਨ ਨੇ ਆਪਣੀ ਜਾਇਦਾਦ 3.8 ਕਰੋੜ ਰੁਪਏ ਦੱਸੀ ਸੀ, ਇਸ ਸਾਲ ਯਾਨੀ 2023 'ਚ ਇਹ ਵਧ ਕੇ ਕਰੀਬ 7.5 ਕਰੋੜ ਰੁਪਏ ਹੋ ਗਈ ਹੈ।
(For more news apart from Sachin Pilot Divorce News, stay tuned to Rozana Spokesman)