Jalandhar Accident News: ਜਲੰਧਰ ਵਿਚ ਦੀਵਾਲੀ ਵਾਲੇ ਦਿਨ ਵੱਡਾ ਹਾਦਸਾ, ਪਿਉ-ਪੁੱਤ ਦੀ ਸੜਕ ਹਾਦਸੇ ਵਿਚ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Jalandhar Accident News: ਦੋਵੇਂ ਪਿਉ-ਪੁੱਤ ਪਾਰਟੀ ਤੋਂ ਵਾਪਸ ਘਰ ਜਾਣ ਲਈ ਸੜਕ ਕਿਨਾਰੇ ਖੜੇ ਸਨ

Jalandhar Accident News in punjabi

 Jalandhar Accident News in punjabi : ਜਲੰਧਰ 'ਚ ਦੀਵਾਲੀ ਵਾਲੇ ਦਿਨ ਇਕ ਵੱਡਾ ਦਰਦਨਾਕ ਹਾਦਸਾ ਵਾਪਰਿਆ ਹੈ। ਇਥੇ ਮਾਲ ਰੋਡ 'ਤੇ ਪਰਮਿਟ ਰੈਸਟੋਰੈਂਟ ਦੇ ਬਾਹਰ ਸੜਕ ਕਿਨਾਰੇ ਖੜੇ ਪਿਉ-ਪੁੱਤ ਨੂੰ ਤੇਜ਼ ਰਫਤਾਰ ਇਨੋਵਾ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਮ੍ਰਿਤਕਾਂ ਦੀ ਪਛਾਣ ਸੰਦੀਪ ਸ਼ਰਮਾ (53 ਸਾਲ) ਅਤੇ ਸਨਨ ਸ਼ਰਮਾ (17) ਵਾਸੀ ਮਕਦੂਮਪੁਰਾ ਧੋਬੀ ਮੁਹੱਲਾ ਜਲੰਧਰ ਵਜੋ ਹੋਈ ਹੈ। ਜਿਸ ਸਮੇਂ ਇਹ ਹਾਦਸਾ ਹੋਇਆ ਦੋਵੇਂ ਪਿਉ-ਪੁੱਤ ਪਾਰਟੀ ਤੋਂ ਵਾਪਸ ਘਰ ਜਾਣ ਲਈ ਸੜਕ ਕਿਨਾਰੇ ਖੜੇ ਸਨ, ਕਿ ਇਨੋਵਾ ਨੇ ਦੋਵਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਇਨੋਵਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਵਲੋਂ ਇਨੋਵਾ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।