Bathinda ਦੇ ਡੀਲਰ ਦੀ ਨਿਕਲੀ 11 ਕਰੋੜ ਰੁਪਏ ਦੀ Lottery
ਹੁਸ਼ਿਆਰਪੁਰ ਦਾ ਨੌਜਵਾਨ 1 ਕਰੋੜ ਦੇ ਇਨਾਮ ਨਾਲ ਮਾਲਾਮਾਲ
Bathinda Dealer Wins Lottery Worth Rs 11 Crore Latest News in Punjabi ਲੁਧਿਆਣਾ ਵਿਚ ਪੰਜਾਬ ਸਟੇਟ ਡੀਅਰ ਦੀਵਾਲੀ ਬੰਪਰ-2025 ਲਾਟਰੀ ਦਾ ਡਰਾਅ ਕਢਿਆ ਗਿਆ, ਜਿਸ ਵਿਚ ਬਠਿੰਡਾ ਦੇ ਡੀਲਰ 11 ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ। ਇਸ ਦੇ ਨਾਲ ਹੀ ਹੁਸ਼ਿਆਰਪੁਰ ਤੋਂ ਲੁਧਿਆਣਾ ਆਏ ਨੌਜਵਾਨ ਨੂੰ 1 ਕਰੋੜ ਰੁਪਏ ਦੀ ਲਾਟਰੀ ਦਾ ਇਨਾਮ ਨਿਕਲਿਆ ਹੈ।
ਜ਼ਿਕਰਯੋਗ ਹੈ ਕਿ ਇਸ ਬੰਪਰ ਵਿਚ ਕੁੱਲ 38 ਕਰੋੜ ਦੇ ਇਨਾਮ ਕੱਢੇ ਗਏ ਹਨ, ਜਿਸ ਵਿਚ ਬਠਿੰਡਾ ਦੇ ਇਕ ਕਾਰੋਬਾਰੀ ਡੀਲਰ ਨੂੰ 11 ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ। ਇਸ ਹੁਸ਼ਿਆਰਪੁਰ ਤੋਂ ਰਿਸ਼ਤੇਦਾਰੀ ਵਿਚ ਲੁਧਿਆਣਾ ਆਏ ਨੌਜਵਾਨ ਗੁਰਵਿੰਦਰ ਸਿੰਘ ਵਲੋਂ ਅਪਣੇ ਪੁੱਤਰ ਦੀ ਜਿੱਦ ਤੋਂ ਬਾਅਦ ਇਕ ਦਿਨ ਪਹਿਲਾਂ ਖ਼ਰੀਦੇ ਗਏ ਦੀਵਾਲੀ ਬੰਪਰ ਵਿਚ ਇਕ ਕਰੋੜ ਦਾ ਇਨਾਮ ਨਿਕਲਿਆ ਹੈ, ਜਿਸ ਕਾਰਨ ਉਨ੍ਹਾਂ ਦੇ ਚਹਿਰਿਆਂ ’ਤੇ ਖ਼ੁਸ਼ੀ ਦਿਖਾਈ ਦੇ ਰਹੀ ਸੀ। ਖ਼ੁਸ਼ੀ ਵਿਚ ਲਾਟਰੀ ਸਟਾਲ ਵਾਲੇ ਨੇ ਲੱਡੂ ਵੀ ਵੰਡੇ। ਦੱਸ ਦਈਏ ਕਿ ਗੁਰਵਿੰਦਰ ਸਿੰਘ ਨੇ ਪਹਿਲੀ ਵਾਰ ਲਾਟਰੀ ਖ਼ਰੀਦੀ ਸੀ।
ਜਾਣਕਾਰੀ ਅਨੁਸਾਰ ਅਧਿਕਾਰੀ ਨੇ ਦਸਿਆ ਕਿ ਪੰਜਾਬ ਸਟੇਟ ਲਾਟਰੀ ਵਲੋਂ ਦੀਵਾਲੀ ਬੰਪਰ ਉਤੇ 38 ਕਰੋੜ ਰੁਪਏ ਦੇ ਇਨਾਮ ਦਾ ਡਰਾਅ ਕੱਢਿਆ ਗਿਆ ਹੈ ਅਤੇ ਦੂਸਰੇ ਪਾਸੇ ਲੁਧਿਆਣਾ ਵਿਚ ਅਪਣੇ ਰਿਸ਼ਤੇਦਾਰਾਂ ਦੇ ਘਰ ਆਏ ਵਿਅਕਤੀ ਵਲੋਂ ਘੰਟਾ ਘਰ ਚੌਕ ਵਿਚੋਂ ਬੀਤੇ ਦਿਨ ਸ਼ਾਮ ਸਮੇਂ ਦੀਵਾਲੀ ਬੰਪਰ ਦੀਆਂ ਟਿਕਟਾਂ ਲਈਆਂ ਤੇ ਇਕ ਦਿਨ ਪਹਿਲਾਂ ਖ਼ਰੀਦੀ ਗਈ ਟਿਕਟ ਵਿਚ ਇਕ ਕਰੋੜ ਰੁਪਏ ਦਾ ਇਨਾਮ ਨਿਕਲ ਆਇਆ।
ਉਨ੍ਹਾਂ ਨੇ ਦਸਿਆ ਕਿ ਉਹ ਅਪਣੀ ਰਿਸ਼ਤੇਦਾਰੀ ਵਿਚ ਆਏ ਸਨ ਜਿੱਥੇ ਕਿ ਉਨ੍ਹਾਂ ਦਾ ਬੇਟਾ ਦੀਵਾਲੀ ਬੰਪਰ ਪਾਉਣ ਦੀ ਜਿੱਦ ਕਰਨ ਲੱਗਿਆ ਅਤੇ ਪੰਜ ਅਖ਼ੀਰਲੀਆਂ ਟਿਕਟਾਂ ਅਸੀਂ ਲਈਆਂ, ਜਿਨ੍ਹਾਂ ਵਿਚੋਂ ਇਕ ਕਰੋੜ ਰੁਪਏ ਦਾ ਡਰਾਅ ਨਿਕਲਿਆ ਹੈ।
(For more news apart from Bathinda Dealer Wins Lottery Worth Rs 11 Crore Latest News in Punjabi stay tuned to Rozana Spokesman.)