'ਸੱਚ ਅਤੇ ਝੂਠ ਦੀ ਲੜਾਈ' 'ਚ ਕਿਸਾਨਾਂ ਨਾਲ ਖੜੇ ਹੋਣ ਕਾਂਗਰਸ ਵਰਕਰ ਅਤੇ ਆਮ ਜਨਤਾ : ਰਾਹੁਲ

ਏਜੰਸੀ

ਖ਼ਬਰਾਂ, ਪੰਜਾਬ

'ਸੱਚ ਅਤੇ ਝੂਠ ਦੀ ਲੜਾਈ' 'ਚ ਕਿਸਾਨਾਂ ਨਾਲ ਖੜੇ ਹੋਣ ਕਾਂਗਰਸ ਵਰਕਰ ਅਤੇ ਆਮ ਜਨਤਾ : ਰਾਹੁਲ

image

ਨਵੀਂ ਦਿੱਲੀ, 30 ਨਵੰਬਰ :ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਵਰਕਰਾਂ ਅਤੇ ਆਮ ਲੋਕਾਂ ਤੋਂ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਪੱਖ 'ਚ ਖੜ੍ਹੇ ਹੋਣ ਦੀ ਅਪੀਲ ਕਰਦੇ ਹੋਏ ਸੋਮਵਾਰ ਨੂੰ ਕਿਹਾ ਕਿ ਇਹ 'ਸੰਚ ਅਤੇ ਝੂਠ ਦੀ ਲੜਾਈ' ਹੈ ਜਿਸ 'ਚ ਸਾਰਿਆਂ ਨੂੰ ਅੰਨਦਾਤਿਆਂ ਨਾਲ ਖੜਾ ਹੋਣਾ ਚਾਹੀਦਾ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਇਹ ਕਾਨੂੰਨ ਕਿਸਾਨ ਦੇ ਹੱਕ ਵਿਚ ਹਨ ਤਾਂ ਫਿਰ ਕਿਸਾਨ ਸੜਕਾਂ 'ਤੇ ਕਿਉਂ ਹਨ?
ਕਾਂਗਰਸ ਦੇ 'ਸਪੀਕ ਅਪ ਫ਼ਾਰ ਫ਼ਾਰਮਰਜ਼' ਨਾਂ ਦੇ ਸ਼ੋਸ਼ਲ ਮੀਡੀਆ ਮੁਹਿੰਮ ਦੇ ਤਹਿਤ ਇਕ ਵੀਡੀਉ ਜਾਰੀ ਕਰ ਕੇ ਰਾਹੁਲ ਗਾਂਧੀ ਨੇ ਕਿਹਾ, 'ਦੇਸ਼ ਦਾ ਕਿਸਾਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੁਧ ਠੰਢ 'ਚ, ਅਪਣਾ ਘਰ ਖੇਤ ਛੱਡ ਕੇ ਦਿੱਲੀ ਤਕ ਆ ਗਿਆ ਹੈ। ਸੱਚ ਅਤੇ ਝੂਠ ਦੀ ਲੜਾਈ 'ਚ ਤੁਸੀਂ ਕਿਸ ਦੇ ਨਾਲ ਖੜ੍ਹੇ ਹੋ-ਅੰਨਦਾਤਾ ਕਿਸਾਨ ਜਾਂ ਪ੍ਰਧਾਨ ਮੰਤਰੀ ਦੇ ਪੂੰਜੀਪਤੀ ਦੋਸਤ?
ਉਨ੍ਹਾਂ ਕਿਹਾ, 'ਦੇਸ਼ਭਗਤੀ ਦੇਸ਼ ਦੀ ਸ਼ਕਤੀ ਦੀ ਰਖਿਆ ਹੁੰਦੀ ਹੈ। ਦੇਸ਼ ਦੀ ਸ਼ਕਤੀ ਕਿਸਾਨ ਹੈ। ਸਵਾਲ ਇਹ ਹੈ ਕਿ ਅੱਜ ਕਿਸਾਨ ਸੜਕਾਂ 'ਤੇ ਕਿਉਂ ਹੈ? ਉਹ ਸੈਂਕੜੇ ਕਿਲੋਮੀਟਰ ਚੱਲ ਕੇ ਦਿੱਲੀ ਵਲ ਕਿਉਂ ਆ ਰਿਹਾ ਹੈ? ਨਰਿੰਦਰ ਮੋਦੀ ਜੀ ਕਹਿੰਦੇ ਹਨ ਕਿ ਤਿੰਨ ਕਾਨੂੰਨ ਕਿਸਾਨ ਦੇ ਹੱਕ ਵਿਚ ਹਨ। ਜੇਕਰ ਇਹ ਕਾਨੂੰਨ ਕਿਸਾਨ ਦੇ ਹੱਕ ਵਿਚ ਹਨ ਤਾਂ ਕਿਸਾਨ ਇਸ ਤੋਂ ਗੁੱਸਾ ਕਿਉਂ ਹੈ, ਉਹ ਖ਼ੁਸ਼ ਕਿਉਂ ਨਹੀਂ ਹੈ?'' ਰਾਹੁਲ ਗਾਂਧੀ ਨੇ ਕਿਹਾ, ''ਸਾਨੂੰਨ ਕਿਸਾਨ ਦੀ ਸ਼ਕਤੀ ਨਾਲ ਖੜ੍ਹਨਾ ਹੋਵੇਗਾ।  (ਪੀਟੀਆਈ)