ਸਿੱਖ ਰਿਲੀਫ਼, ਏਕ ਨੂਰ ਅਤੇ ਅਖੰਡ ਕੀਰਤਨੀ ਜੱਥੇ ਵਲੋਂ ਸਿੰਘੂ ਬਾਰਡਰ ’ਤੇ ਸੇਵਾ ਨਿਰੰਤਰ ਜਾਰੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਵਾਈਆਂ, ਲੰਗਰ ਅਤੇ ਹੋਰ ਸਮਾਨ ਦੀ ਕੀਤੀ ਜਾ ਰਹੀ ਹੈ ਸੇਵਾ

Singhu Border

ਨਵੀਂ ਦਿੱਲੀ : ਸਿੱਖ ਰਿਲੀਫ਼, ਏਕ ਨੂਰ ਅਤੇ ਅਖੰਡ ਕੀਰਤਨੀ ਜੱਥੇ ਵਲੋਂ ਸੇਵਾ ਦੇ ਮੰੰਤਵ ਨਾਲ ਪਹਿਲਕਦਮੀ ਕਰਦਿਆਂ ਜਿਥੇ ਹਜ਼ਾਰਾਂ ਦੀ ਤਦਾਦ ਵਿਚ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਲਈ ਗਏ ਹਨ। ਉਥੇ ਸਿੰਘੂ ਬਾਰਡਰ ’ਤੇ ਸੇਵਾ ਨਿਰੰਤਰ ਜਾਰੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾ ਨੂੰ ਰੱਦ ਕਰਾਉਣ ਲਈ ਜਿਥੇ ਦੇਸ਼ ਭਰ ਦੇ ਕਿਸਾਨਾਂ ਨੇ ਚਫ਼ੇਰਿਉ ਦਿੱਲੀ ਨੂੰ ਘੇਰਿਆ ਹੋਇਆ ਹੈ ਉਥੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਕਿਸਾਨਾਂ ਦੀ ਮਦਦ ਲਈ ਮੈਦਾਨ ਵਿਚ ਉੱਤਰੇ ਹੋਏ ਹਨ।

ਦੁਆਬਾ ਖੇਤਰ ਦੇ ਕਪੂਰਥਲਾ ਜ਼ਿਲੇ੍ਹ ਤੋਂ ਏਕ ਨੂਰ ਅਵੈਰਨਸ ਸੁਸਾਇਟੀ ਨਡਾਲਾ, ਸਿੱਖ ਰਿਲੀਫ਼ ਸੰਸਥਾ ਯੂਕੇ ਅਤੇ ਸਮੁੱਚੇ ਅਖੰਡ ਕੀਰਤਨੀ ਜੱਥੇ ਵਲੋਂ ਲਗਾਤਾਰ ਦਵਾਈਆ, ਲੰਗਰ ਅਤੇ ਹੋਰ ਸਮਾਨ ਨਾਲ ਕਿਸਾਨਾਂ ਦੀ ਸੇਵਾ ਕੀਤੀ ਜਾ ਰਹੀ।

ਏਕਨੂਰ ਸੁਸਾਇਟੀ ਨਡਾਲਾ ਦੇ ਆਗੂ ਇੰਦਰਜੀਤ ਸਿੰਘ ਖੱਖ, ਹਰਪਾਲ ਸਿੰਘ ਘੁੰਮਣ ਨੇ ਦਸਿਆ ਕਿ ਜਿਥੇ ਅਸੀ ਕਿਸਾਨ ਹੋਣ ਦੇ ਨਾਤੇ ਇਸ ਕਿਸਾਨੀ ਸੰਘਰਸ਼ ’ਤੇ ਡਟੇ ਹੋਏ ਹਾਂ ਉੱਥੇ ਅਸੀਂ ਅਪਣੀ ਸੁਸਾਇਟੀ ਦੀ ਮੈਡੀਕਲ ਵੈਨ ਜਰੀਏ ਦਿੱਲੀ ਦੇ ਸ਼ਿੰਘੂ ਬਾਰਡਰ ’ਤੇ ਪਹੁੰਚੇ ਕਿਸਾਨਾਂ ਦੀ ਸਿਹਤਯਾਬੀ ਲਈ ਮੁਫ਼ਤ ਦਵਾਈਆਂ ਦਾ ਲੰਗਰ ਲਗਾਇਆ ਹੋਇਆ ਹੈ ਸਿੱਖ ਰਿਲੀਫ ਸੰਸਥਾਂ ਯੂਕੇ ਦੇ ਦੁਆਬਾ ਜ਼ੋਨ ਦੇ ਇੰਚਾਰਜ਼ ਹਰਮਨ ਸਿੰਘ ਨਡਾਲਾ ਨੇ ਦਸਿਆ ਕਿ ਸਿੱਖ ਰਿਲੀਫ਼ ਤੇ ਸਮੁੱਚਾ ਅਖੰਡ ਕੀਰਤਨੀ ਜੱਥੇ ਵਲੋਂ ਲਗਾਤਾਰ ਇਸ ਸੰਘਰਸ਼ ਦੀ ਹਮਾਇਤ ਕਰਦਿਆਂ ਬਾਰਡਰ ’ਤੇ ਪਹੁੰਚੇ ਕਿਸਾਨਾਂ ਨੂੰ ਲੰਗਰ ਦੀ ਸੇਵਾ ਦਿਤੀ ਜਾ ਰਹੀ ਹੈ ।