ਮੋਦੀ ਨੇ ਕੋਵਿਡ-19 ਵੈਕਸੀਨ ਬਣਾ ਰਹੀਆਂ ਤਿੰਨ ਕੰਪਨੀਆਂ ਨਾਲ ਕੀਤੀ ਬੈਠਕ

ਏਜੰਸੀ

ਖ਼ਬਰਾਂ, ਪੰਜਾਬ

ਮੋਦੀ ਨੇ ਕੋਵਿਡ-19 ਵੈਕਸੀਨ ਬਣਾ ਰਹੀਆਂ ਤਿੰਨ ਕੰਪਨੀਆਂ ਨਾਲ ਕੀਤੀ ਬੈਠਕ

image

ਨਵੀਂ ਦਿੱਲੀ, 30 ਨਵੰਬਰ : ਕੋਰੋਨਾ ਵਾਇਰਸ ਦੀ ਵੈਕਸੀਨ ਨੂੰ ਲੈ ਕੇ ਆ ਰਹੀਆਂ ਕਈ ਤਰ੍ਹਾਂ ਦੀਆਂ ਖ਼ਬਰਾਂ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ-19 ਦੇ ਟੀਕੇ ਨੂੰ ਵਿਕਸਿਤ ਕਰ ਰਹੀਆਂ ਤਿੰਨ ਕੰਪਨੀਆਂ ਦੀ ਟੀਮ ਨਾਲ ਸੋਮਵਾਰ ਨੂੰ ਆਨਲਾਈਨ ਬੈਠਕ ਕੀਤੀ। ਮੋਦੀ ਨੇ ਕੰਪਨੀਆਂ ਨੂੰ ਸੁਝਾਅ ਦਿਤਾ ਹੈ ਕਿ ਉਹ ਲੋਕਾਂ ਨੂੰ ਕੋਵਿਡ-19 ਟੀਕੇ ਦੇ ਪ੍ਰਭਾਵੀ ਹੋਣ ਸਮੇਤ ਇਸ ਨਾਲ ਜੁੜੇ ਹੋਰ ਮਾਮਲਿਆਂ ਨੂੰ ਸੌਖੀ ਭਾਸ਼ਾ ਵਿਚ ਸੂਚਿਤ ਕਰਨ ਲਈ ਵਾਧੂ ਕੋਸ਼ਿਸ਼ਾਂ ਕਰਨ।
ਪੀ.ਐਮ ਦਫ਼ਤਰ ਵਲੋਂ ਜਾਰੀ ਬਿਆਨ ਮੁਤਾਬਕ ਮੋਦੀ ਨੇ ਕੰਪਨੀਆਂ ਤੋਂ ਰੈਗੂਲੇਟਰੀ ਪ੍ਰਕਿਰਿਆ 'ਤੇ ਸੁਝਾਅ ਦੇਣ ਦੀ ਗੱਲ ਕਹਿੰਦੇ ਹੋਏ, ਸਬੰਧਤ ਮਹਿਕਮੇ ਨੂੰ ਮੁੱਦੇ ਸੁਲਝਾਉਣ ਲਈ ਉਨ੍ਹਾਂ ਨਾਲ ਕੰਮ ਕਰਨ ਦੀ ਵੀ ਸਲਾਹ ਦਿਤੀ। ਇਹ ਤਿੰਨ ਕੰਪਨੀਆਂ ਪੁਣੇ ਦੀ 'ਜੇਨੇਵਾ ਬਾਇਯੋਫ਼ਾਰਮਾਸਿਊਟਿਕਲ ਲਿਮਿਟੇਡ, ਹੈਦਰਾਬਾਦ ਦੀ ਬਾਇਯੋਲਾਜਿਕਲ ਈ ਲਿਮਿਟੇਡ ਅਤੇ ਹੈਦਰਾਬਾਦ ਦੀ ਹੀ 'ਡਾ.ਰੇਡੀਜ਼ ਲੈਬ ਲਿਮਿਟੇਡ' ਹਨ। ਬਿਆਨ 'ਚ ਦਸਿਆ ਕਿ ਟੀਕ ਵਿਕਸਿਤ ਕਰਨ ਲਈ ਵੱਖ ਵੱਖ ਮੰਚਾਂ ਦੀ ਸਮਰਥਾਵਾਂ 'ਤੇ ਵੀ ਚਰਚਾ ਕੀਤੀ ਗਈ। (ਪੀਟੀਆਈ)


ਉਨ੍ਹਾਂ ਦਸਿਆ ਕਿ ਟੀਕੇ ਨੂੰ ਵੰਡਣ ਲਈ ਜ਼ਰੂਰੀ ਸਜੋ ਸਾਮਾਨ, ਟਰਾਂਸਪੋਰਟ, 'ਕੋਲਡ ਚੇਨ' ਆਦਿ ਨਾਲ ਸਬੰਧਿਤ ਚਰਚਾ ਕੀਤੀ ਗਈ।  
(ਪੀਟੀਆਈ)