ਨਾਮ ਕਿਸਾਨ ਕਾਨੂੰਨ ਦਾ ਪਰ ਸਾਰਾ ਫ਼ਾਇਦਾ ਅਰਬਪਤੀ ਦੋਸਤਾਂ ਨੂੰ : ਪ੍ਰਿਅੰਕਾ
ਨਾਮ ਕਿਸਾਨ ਕਾਨੂੰਨ ਦਾ ਪਰ ਸਾਰਾ ਫ਼ਾਇਦਾ ਅਰਬਪਤੀ ਦੋਸਤਾਂ ਨੂੰ : ਪ੍ਰਿਅੰਕਾ
image
 		 		ਨਵੀਂ ਦਿੱਲੀ, 30 ਨਵੰਬਰ : ਕਾਂਗਰਸ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਲਗਾਤਾਰ ਹਮਲਾ ਕਰ ਰਹੀ ਹੈ। ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਨੇ ਇਕ ਵਾਰ ਫਿਰ ਕਿਸਾਨਾਂ ਦੇ ਹੱਕ 'ਚ ਟਵੀਟ ਕੀਤਾ ਹੈ। ਇਕ ਵੀਡੀਉ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਗਾਂਧੀ ਨੇ ਪੁਛਿਆ ਹੈ ਕਿ ਕਿਸਾਨਾਂ ਨਾਲ ਗੱਲਬਾਤ ਕੀਤੇ ਬਿਨਾਂ ਖੇਤੀਬਾੜੀ ਕਾਨੂੰਨ ਕਿਵੇਂ ਬਣਾਏ ਜਾ ਸਕਦੇ ਹਨ? ਪ੍ਰਿਯੰਕਾ ਗਾਂਧੀ ਨੇ ਟਵੀਟ 'ਚ ਲਿਖਿਆ, “ਨਾਂ ਕਿਸਾਨ ਕਾਨੂੰਨ ਦਾ ਪਰ ਸਾਰਾ ਫ਼ਾਇਦਾ ਅਰਬਪਤੀਆਂ ਦੋਸਤਾਂ ਨੂੰ। ਕਿਸਾਨ, ਕਾਨੂੰਨ ਬਿਨਾਂ ਕਿਸਾਨਾਂ ਨਾਲ ਗੱਲਬਾਤ ਕੀਤੇ ਕਿਵੇਂ ਬਣਾਏ ਜਾ ਸਕਦੇ ਹਨ? ਉਨ੍ਹਾਂ ਵਿੱਚ ਕਿਸਾਨਾਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਿਵੇਂ ਕੀਤਾ ਜਾ ਸਕਦਾ ਹੈ? ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨੀ ਪਏਗੀ। ਆਉ ਇਕੱਠੇ ਹੋ ਕੇ ਕਿਸਾਨਾਂ ਦਾ ਸਮਰਥਨ ਕਰੀਏ।” (ਪੀਟੀਆਈ)