ਕਿਸਾਨਾਂ ਦੇ ਹੱਕ 'ਚ ਉਤਰਿਆ ਇਹ ਵਕੀਲ, ਦਰਜ ਮਾਮਲਿਆਂ ਦਾ ਮੁਫ਼ਤ 'ਚ ਕਰਵਾਏਗਾ ਨਿਪਟਾਰਾ
ਵਕੀਲ ਦਾ ਨਾਮ ਸਾਹਿਲ ਬਾਂਸਲ ਹੈ
ਚੰਡੀਗੜ੍ਹ - ਕਿਸਾਨ ਆਪਣਾ ਦਿੱਲੀ ਅੰਦੋਲਨ ਪੂਰੇ ਜੋਰਾਂ ਸ਼ੋਰਾਂ 'ਤੇ ਕਰ ਰਹੇ ਹਨ ਤੇ ਉਹਨਾਂ ਦੇ ਹੌਂਸਲੇ ਬੁਲੰਦ ਹਨ। ਕਿਸਾਨਾਂ ਦੇ ਇਸ ਅੰਦੋਲਨ ਵਿਚਕਾਰ ਕਈ ਦਾਨੀ ਵੀਰ ਕਿਸਾਨਾਂ ਦੇ ਇਸ ਸੰਘਰਸ਼ ਵਿਚ ਕਿਸਾਨਾਂ ਦੀ ਮਦਦ ਕਰਨ ਲਈ ਹੱਥ ਵਧਾ ਰਹੇ ਹਨ ਤੇ ਹੁਣ ਇਕ ਵਕੀਲ ਨੇ ਐਲਾਨ ਕੀਤਾ ਹੈ ਜੇ ਕਿਸੇ ਵੀ ਕਿਸਾਨ 'ਤੇ ਐੱਫਆਰਆਈ ਦਰਜ ਹੁੰਦੀ ਹੈ ਤਾਂ ਉਹ ਬਿਨ੍ਹਾਂ ਫੀਸ ਦੇ ਹੀ ਉਸ ਦੀ ਜ਼ਮਾਨਤ ਕਰਾਉਣ ਲਈ ਵਚਨਬੰਦ ਹੈ। ਦੱਸ ਦਈਏ ਕਿ ਇਸ ਵਕੀਲ ਦਾ ਨਾਮ ਸਾਹਿਲ ਬਾਂਸਲ ਹੈ। ਉਹਨਾਂ ਨੇ ਆਪਣਾ ਨੰਬਰ ਵੀ ਸਾਂਝਾ ਕੀਤਾ ਹੈ - 9569596369
ਇਸ ਦੇ ਨਾਲ ਹੀ ਦੱਸ ਦਈਏ ਕਿ ਇੱਕ ਕਿਸਾਨ ਨੌਜਵਾਨ ਨੇ ਵੀ ਮੋਰਚੇ ‘ਚ ਸ਼ਾਮਲ ਟਰੈਕਟਰਾਂ ਵਿਚ ਮੁਫ਼ਤ ਡੀਜ਼ਲ ਪਾਉਣ ਦਾ ਐਲਾਨ ਕੀਤਾ ਹੈ। ਫ਼ਰੀਦਕੋਟ ਦੇ ਪਿੰਡ ਔਲਖ ਦੇ ਨੌਜਵਾਨ ਪ੍ਰਿਤਪਾਲ ਸਿੰਘ ਸਪੁੱਤਰ ਜੋਗਿੰਦਰ ਸਿੰਘ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਪੋਸਟ ਪਾ ਕੇ ਕਿਸਾਨਾਂ ਦੀ ਮਦਦ ਕਰਨ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਪੋਸਟ ਵਿਚ ਲਿਖਿਆ ਹੈ ਕਿ ਦਿੱਲੀ ਗਏ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿਸੇ ਦੇ ਵੀ ਟਰੈਕਟਰ ਵਿਚ ਡੀਜ਼ਲ ਖ਼ਤਮ ਹੁੰਦਾ ਹੈ, ਉਹ ਮੈਨੂੰ ਵੀਡੀਓ ਕਾਲ ਕਰ ਕੇ ਟੈਂਕੀ ਫੁੱਲ ਕਰਵਾ ਸਕਦਾ ਹੈ। ਮੇਰਾ ਮੋਬਾਈਲ ਨੰਬਰ 9501300525