ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਦੂਜਿਆਂ ਸੂਬਿਆਂ ਦੇ ਸਿੱਖਾਂ ਨਾਲ ਵਿਤਕਰਾ : ਐਡਵੋਕੇਟ ਪੰਨੂ

ਏਜੰਸੀ

ਖ਼ਬਰਾਂ, ਪੰਜਾਬ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਦੂਜਿਆਂ ਸੂਬਿਆਂ ਦੇ ਸਿੱਖਾਂ ਨਾਲ ਵਿਤਕਰਾ : ਐਡਵੋਕੇਟ ਪੰਨੂ

image


ਕਰਨਾਲ, 30 ਨਵੰਬਰ (ਪਲਵਿੰਦਰ ਸਿੰਘ ਸੱਗੂ): ਅੱਜ ਹਰਿਆਣਾ ਦੇ ਨੌਜਵਾਨ ਸਿੱਖ ਆਗੂ ਅਤੇ ਪੰਥਕ ਵਿਦਵਾਨ ਅੰਗਰੇਜ਼ ਸਿੰਘ ਪੰਨੂ ਨੇ ਪੱਤਰਕਾਰ ਵਾਰਤਾ  ਦੌਰਾਨ ਕਿਹਾ ਕਿ ਹਰ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨੀ ਦੀ ਚੋਣ ਵੇਲੇ ਸ਼੍ਰੋਮਣੀ ਕਮੇਟੀ ਦੂਜੇ ਸੂਬਿਆਂ ਦੇ ਸਿੱਖਾਂ ਨਾਲ ਵੱਡੇ ਪੱਧਰ 'ਤੇ ਵਿਤਕਰਾ ਕਰਦੀ ਹੈ ਇਹ ਕੰਮ ਸ਼ੋ੍ਰੋਮਣੀ ਕਮੇਟੀ ਕਾਫ਼ੀ ਲੰਮੇ ਸਮੇਂ ਤੋਂ ਕਰਦੀ  ਆ ਰਹੀ ਹੈ ਅਤੇ ਸਿਰਫ਼ ਪੰਜਾਬ ਤੋਂ ਹੀ ਕਮੇਟੀ ਦਾ ਪ੍ਰਧਾਨ ਚੁਣਦੀ ਆ ਰਹੀ ਹੈ ਜੋ ਕਿ ਸਰਾਸਰ ਦੂਜਿਆਂ ਸੂਬਿਆਂ ਦੇ ਸਿੱਖਾਂ ਅਤੇ ਉਨ੍ਹਾਂ ਦੇ ਅਧਿਕਾਰਾਂ ਦਾ ਘਾਣ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵਾਰੀ ਸਿਰ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਰਾਜਸਥਾਨ ਵਰਗੇ ਸੂਬਿਆਂ ਤੋਂ ਲਾਇਆ ਜਾਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਬਣਾਉਣ ਵਿਚ 80 ਫ਼ੀ ਸਦੀ ਤੋਂ ਵੱਧ ਕੁਰਬਾਨੀਆਂ ਜ਼ਿਲ੍ਹੇ ਸ਼ੇਖਪੁਰਾ ਅਤੇ ਗੁਜਰਾਂਵਾਲਾ, ਲਾਹੌਰ ਦੇ ਸਿੱਖਾਂ ਦੀਆਂ ਹਨ | ਬਾਪੂ ਕਰਤਾਰ ਸਿੰਘ ਝੱਬਰ, ਲਕਸ਼ਮਣ ਸਿੰਘ ਧਾਰੀਵਾਲ, ਗੁਰਦਿੱਤ ਸਿੰਘ ਅਤੇ ਵਿਰਕਾਂ ਦੇ ਪਿੰਡਾਂ ਜੋ ਕਿ ਹੁਣ ਪਾਕਿਸਤਾਨ ਵਿਚ ਨੇ ਅਪਣੇ ਖ਼ੂਨ ਨਾਲ ਸ਼੍ਰੋਮਣੀ ਦੀ ਬੁਨਿਆਦ ਰੱਖੀ ਸੀ |