ਰਵਨੀਤ ਬਿੱਟੂ ਨੇ ਮਨੀਸ਼ ਸਿਸੋਦੀਆ 'ਤੇ ਸਾਧਿਆ ਨਿਸ਼ਾਨਾ,ਸਿੱਖਿਆ ਮੰਤਰੀ ਇੰਨਾ ਝੂਠ ਕਿਵੇਂ ਦਿਖਾ ਸਕਦਾ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਰਗਟ ਸਿੰਘ ਅਤੇ ਮਨੀਸ਼ ਸਿਸੋਦੀਆ ਵਿਚਾਲੇ ਸ਼ੁਰੂ ਹੋਈ ਟਵਿਟਰ ਜੰਗ ਰੁਕਣ ਦਾ ਨਹੀਂ ਲੈ ਰਹੀ ਨਾਂ

File photo

 

ਲੁਧਿਆਣਾ: ਪੰਜਾਬ ਅਤੇ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਹਾਲਤ ਨੂੰ ਲੈ ਕੇ ਸਿੱਖਿਆ ਮੰਤਰੀ ਪਰਗਟ ਸਿੰਘ ਅਤੇ ਮਨੀਸ਼ ਸਿਸੋਦੀਆ ਵਿਚਾਲੇ ਸ਼ੁਰੂ ਹੋਈ ਟਵਿਟਰ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਇਸ ਦੇ ਨਾਲ ਹੀ ਸੰਸਦ ਮੈਂਬਰ ਰਵਨੀਤ ਬਿੱਟੂ ਵੀ ਇਸ ਵਿਵਾਦ ਵਿੱਚ ਕੁੱਦ ਪਏ ਹਨ। ਦਰਅਸਲ ਸਿਸੋਦੀਆ ਨੇ ਅੱਜ ਪੰਜਾਬ ਦੇ ਇੱਕ ਸਰਕਾਰੀ ਸਕੂਲ ਦਾ ਦੌਰਾ ਕੀਤਾ ਅਤੇ ਉਸ ਦੀਆਂ ਤਸਵੀਰਾਂ ਜਾਰੀ ਕੀਤੀਆਂ, ਜਿਸ 'ਤੇ ਬਿੱਟੂ ਨੇ ਜਵਾਬੀ ਕਾਰਵਾਈ ਕੀਤੀ।

 

 

ਰਵਨੀਤ ਬਿੱਟੂ ਨੇ ਟਵੀਟ ਕਰਦਿਆਂ ਕਿਹਾ ਕਿ ਅਸੀਂ ਤੁਹਾਡਾ ਸਵਾਗਤ ਕੀਤਾ ਹੈ ਅਤੇ ਤੁਹਾਨੂੰ ਸਾਡੇ ਸਾਰੇ ਸਕੂਲਾਂ ਨੂੰ ਦੇਖਣ ਦਾ ਪੂਰਾ ਅਧਿਕਾਰ ਦਿੱਤਾ ਹੈ। ਕਿਰਪਾ ਕਰਕੇ ਇਮਾਨਦਾਰ ਚਰਿੱਤਰ ਦਿਖਾਉ ਜਿਸ ਦਾ ਤੁਸੀਂ ਦਾਅਵਾ ਕਰਦੇ ਹੋ ਅਤੇ ਇਮਾਨਦਾਰੀ ਨਾਲ ਸੱਚ ਦਿਖਾਉ।

 

 

ਇੱਥੇ ਦੋ ਸਕੂਲ ਹਨ, ਇੱਕ ਵਿਕਾਸ ਅਧੀਨ ਹੈ ਅਤੇ ਦੂਜਾ ਪੂਰੀ ਤਰ੍ਹਾਂ ਕਾਰਜਸ਼ੀਲ ਸਮਾਰਟ ਸਕੂਲ ਹੈ ਜਿਸ ਵਿੱਚ ਸ਼ੂਟਿੰਗ ਰੇਂਜ ਸਮੇਤ ਸਾਰੀਆਂ ਖੇਡਾਂ ਦੀ ਸਹੂਲਤ ਹੈ। ਇੱਕ ਸਿੱਖਿਆ ਮੰਤਰੀ ਇੰਨਾ ਕਮਜ਼ੋਰ ਕਿਰਦਾਰ ਅਤੇ ਝੂਠ ਕਿਵੇਂ ਦਿਖਾ ਸਕਦਾ ਹੈ?