2021 'ਚ ਕੇਂਦਰ ਸਰਕਾਰ ਨੇ ਪਟਰੌਲ -ਡੀਜ਼ਲ ਤੋਂ ਕਮਾਇਆ ਦੁਗਣੇ ਤੋਂ ਵੀ ਵੱਧ

ਏਜੰਸੀ

ਖ਼ਬਰਾਂ, ਪੰਜਾਬ

2021 'ਚ ਕੇਂਦਰ ਸਰਕਾਰ ਨੇ ਪਟਰੌਲ -ਡੀਜ਼ਲ ਤੋਂ ਕਮਾਇਆ ਦੁਗਣੇ ਤੋਂ ਵੀ ਵੱਧ

image


ਨਵੀਂ ਦਿੱਲੀ, 30 ਨਵੰਬਰ : ਕੋਵਿਡ-19 ਮਹਾਮਾਰੀ ਤੋਂ ਲੰਘੇ ਵਿੱਤੀ ਸਾਲ 2020-21 ਵਿਚ ਕੇਂਦਰ ਸਰਕਾਰ ਦੀ ਪਟਰੌਲ ਡੀਜ਼ਲ ਤੋਂ ਪ੍ਰਾਪਤ ਹੋਣ ਵਾਲੀ ਐਕਸਾਈਜ਼ ਡਿਊਟੀ ਕੁਲੈਕਸ਼ਨ ਦੁਗਣੇ ਤੋਂ ਵੱਧ ਕੇ 3.72 ਲੱਖ ਕਰੋੜ ਰੁਪਏ ਹੋ ਗਈ, ਜਿਸ ਵਿਚੋਂ ਰਾਜਾਂ ਨੂੰ  20,000 ਕਰੋੜ ਰੁਪਏ ਤੋਂ ਵੀ ਘੱਟ ਦੀ ਰਕਮ ਦਿਤੀ ਗਈ | ਸਰਕਾਰ ਨੇ ਇਹ ਜਾਣਕਾਰੀ ਮੰਗਲਵਾਰ ਨੂੰ  ਰਾਜ ਸਭਾ ਵਿਚ ਦਿਤੀ | ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਉਚ ਸਦਨ 'ਚ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਪਟਰੌਲ ਅਤੇ ਡੀਜ਼ਲ 'ਤੇ ਕੇਂਦਰੀ ਐਕਸਾਈਜ਼ ਡਿਊਟੀ ਵਜੋਂ ਟੈਕਸ ਕੁਲੈਕਸ਼ਨ ਸਾਲ 2019-20 'ਚ 1.78 ਲੱਖ ਕਰੋੜ ਰੁਪਏ ਤੋਂ ਵੱਧ ਕੇ ਸਾਲ 2020-21 'ਚ 3.72 ਲੱਖ ਕਰੋੜ ਰੁਪਏ ਹੋ ਗਿਆ | ਕੁਲੈਕਸ਼ਨ ਵਿਚ ਵਾਧਾ ਮੁੱਖ ਤੌਰ 'ਤੇ ੲੀਂਧਰ 'ਤੇ ਟੈਕਸ ਵਧਣ
ਕਾਰਨ ਹੋਇਆ ਹੈ |  ਸਾਲ 2019 ਵਿਚ ਪਟਰੌਲ ਕੁਲ ਐਕਸਾਈਜ਼ ਡਿਊਟੀ 19.98 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ 15.83 ਰੁਪਏ ਪ੍ਰਤੀ ਲੀਟਰ ਸੀ | ਸਰਕਾਰ ਨੇ ਪਿਛਲੇ ਸਾਲ ਦੋ ਵਾਰ ਐਕਸਾਈਜ਼ ਡਿਊਟੀ ਵਧਾ ਕੇ ਪਟਰੌਲ 'ਤੇ ਇਹ ਦਰ 32.98 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ 31.83 ਰੁਪਏ ਕਰ ਦਿਤੀ ਸੀ | ਇਸ ਸਾਲ ਦੇ ਬਜਟ 'ਚ ਪਟਰੌਲ 'ਤੇ ਡਿਊਟੀ ਘਟਾ ਕੇ 32.90 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ 21.80 ਰੁਪਏ ਪ੍ਰਤੀ ਲੀਟਰ ਕੀਤਾ ਗਿਆ ਸੀ | ਅਤੇ ਇਸ ਮਹੀਨੇ ਪਟਰੌਲ 'ਤੇ 5 ਰੁਪਏ ਅਤੇ ਡੀਜ਼ਲ 'ਤੇ 10 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ, ਕਿਉਂਕਿ ਪਰਚੂਨ ਦੀਆਂ ਕੀਮਤਾਂ ਦੇਸ਼ ਭਰ 'ਚ ਉਚ ਰਿਕਾਰਡ ਪੱਧਰ 'ਤੇ ਪਹੁੰਚ ਗਈਆਂ ਸਨ |
ਚੌਧਰੀ ਨੇ ਕਿਹਾ, ''ਵਿੱਤੀ ਸਾਲ 2020-21 ਵਿਚ ਕੇਂਤਰੀ ਐਕਸਾਈਜ਼ ਡਿਊਟੀ ਤਹਿਤ ਜਮਾਂ ਕੀਤੀ ਗਈ ਰਕਮ ਵਿਚੋਂ ਰਾਜ ਸਰਕਾਰਾਂ ਨੂੰ  ਕੁਲ ਟੈਕਸ ਦੀ ਰਕਮ 19,972 ਕਰੋੜ ਰੁਪਏ ਦਿਤੀ ਗਈ |'' ਪਟਰੌਲ 'ਤੇ ਕੁਲ ਐਕਸਾਈਜ਼ ਡਿਊਟੀ ਮੌਜੂਦਾ ਸਮੇਂ 'ਚ 27.90 ਰੁਪਏ ਪ੍ਰਤੀ ਲੀਟਰ ਹੈ ਅਤੇ ਡੀਜ਼ਲ 'ਤੇ 21.80 ਰੁਪਏ ਹੈ, ਰਾਜ ਕੇਵਲ ਮੁਢਲੀ ਐਕਸਾਈਜ਼ਲ ਡਿਊਟੀ ਤੋਂ ਹਿੱਸਾ ਲੈਣ ਦੇ ਹੱਕਦਾਰ ਹਨ |     (ਏਜੰਸੀ)