ਤਰਨਤਾਰਨ ਬਾਰਡਰ 'ਤੇ ਖੇਤਾਂ 'ਚ ਮਿਲਿਆ ਡਰੋਨ, ਜਾਂਚ 'ਚ ਜੁਟੀ ਪੁਲਿਸ ਤੇ BSF
ਪਾਕਿ ਆਪਣੀਆਂ ਨਾਪਾਕ ਹਰਕਤਾਂ ਤੋਂ ਨਹੀਂ ਆ ਰਿਹਾ ਬਾਜ਼
ਤਰਨਤਾਰਨ: ਪੰਜਾਬ ਦੇ ਸਰਹੱਦੀ ਇਲਾਕਿਆਂ 'ਚ ਦੋ ਦਿਨਾਂ ਬਾਅਦ ਫਿਰ ਤੋਂ ਡਰੋਨ ਬਰਾਮਦ ਹੋਇਆ ਹੈ। ਇਹ ਡਰੋਨ ਤਰਨਤਾਰਨ ਦੇ ਸਰਹੱਦੀ ਪਿੰਡ ਵਾਨ ਵਿੱਚ ਇਕ ਕਿਸਾਨ ਦੇ ਖੇਤਾਂ ਵਿੱਚ ਡਿੱਗਿਆ ਪਿਆ ਮਿਲਿਆ। ਜਿਸ ਤੋਂ ਬਾਅਦ ਕਿਸਾਨ ਨੇ ਪੁਲਿਸ ਅਤੇ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਨੂੰ ਸੂਚਿਤ ਕੀਤਾ। ਫਿਲਹਾਲ ਟੁੱਟੇ ਡਰੋਨ ਦੇ ਪੁਰਜ਼ੇ ਬਰਾਮਦ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਅੰਤਰਰਾਸ਼ਟਰੀ ਸਰਹੱਦ ਤੋਂ 5 ਕਿਲੋਮੀਟਰ ਦੂਰ ਤਰਨਤਾਰਨ ਦੇ ਪਿੰਡ ਵਣ 'ਚ ਸਵੇਰੇ ਖੇਤਾਂ ਵਿੱਚ ਗੇੜਾ ਮਾਰਨ ਗਿਆ ਸੀ। ਉਥੇ ਉਸ ਨੇ ਡਰੋਨ ਨੂੰ ਖੇਤਾਂ 'ਚ ਡਿੱਗਦੇ ਦੇਖਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ BSF ਨੂੰ ਡਰੋਨ ਡਿੱਗਣ ਦੀ ਸੂਚਨਾ ਦਿੱਤੀ।
ਇਹ ਡੀਜੇਆਈ ਮੈਟ੍ਰਿਕਸ 300 ਆਰਟੀਕੇ ਡਰੋਨ ਹੈ, ਜਿਸ ਦੀ ਵਰਤੋਂ ਪਾਕਿਸਤਾਨ ਵਿੱਚ ਬੈਠੇ ਤਸਕਰ ਭਾਰਤ ਵਿੱਚ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਭੇਜਣ ਲਈ ਕਰਦੇ ਹਨ। ਡਰੋਨ ਟੁੱਟੀ ਹਾਲਤ ਵਿਚ ਸੀ ਅਤੇ ਇਸ ਦੇ ਟੁਕੜੇ ਕੁਝ ਮੀਟਰ ਖੇਤਰ ਵਿਚ ਖੇਤਾਂ ਵਿਚ ਪਏ ਸਨ। ਜਿਨ੍ਹਾਂ ਨੂੰ ਇਕੱਠਾ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਬੀਐਸਐਫ ਨੇ ਡਰੋਨ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੀਐਸਐਫ ਅਧਿਕਾਰੀਆਂ ਦਾ ਕਹਿਣਾ ਹੈ ਕਿ ਡਰੋਨ ਕਦੋਂ ਕ੍ਰੈਸ਼ ਹੋਇਆ, ਇਹ ਅਜੇ ਸਪੱਸ਼ਟ ਨਹੀਂ ਹੈ।