ਇਨਸਾਨੀਅਤ ਸ਼ਰਮਸਾਰ : ਨਾਲੀ 'ਚ ਪਿਆ ਮਿਲਿਆ ਭਰੂਣ, ਮਚਿਆ ਹੜਕੰਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਾਂਚ 'ਚ ਜੁਟੀ ਪੁਲਿਸ

photo

 

ਖੰਨਾ: ਖੰਨਾ ਤੋਂ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਰੇਲਵੇ ਰੋਡ 'ਤੇ ਨਾਲੀ 'ਚੋਂ ਕਰੀਬ 5 ਮਹੀਨਿਆਂ ਦਾ ਭਰੂਣ ਮਿਲਿਆ ਹੈ, ਸਥਾਨਕ ਲੋਕਾਂ ਨੇ ਮਾਮਲੇ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ। ਜਾਣਕਾਰੀ ਮੁਤਾਬਕ ਲੋਕਾਂ ਨੇ ਦੱਸਿਆ ਕਿ ਭਰੂਣ ਨਾਲੀ 'ਚ ਸੁੱਟਿਆ ਹੋਇਆ ਸੀ।

 ਲੋਕਾਂ ਨੇ ਨਾਲੀ 'ਚੋਂ ਬਾਹਰ ਕੱਢਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਭਰੂਣ ਮੁੰਡੇ ਦਾ ਦੱਸਿਆ ਜਾ ਰਿਹਾ ਹੈ। ਉੱਥੇ ਹੀ ਮੌਕੇ 'ਤੇ ਪੁੱਜੇ ਐੱਸ. ਐੱਚ. ਓ. ਸੰਦੀਪ ਕੁਮਾਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਭਰੂਣ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ ਅਤੇ ਸਰਕਾਰ ਹਸਪਤਾਲ 'ਚ ਭਰੂਣ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ।