ਅੰਮ੍ਰਿਤਸਰ: ਪੁਲਿਸ ਮੁਲਾਜ਼ਮ ਦੀ ਕਾਰ ਹੇਠਾਂ IED ਲਾਉਣ ਵਾਲੇ ਮੁਲਜ਼ਮ ਯੁਵਰਾਜ ਸੱਭਰਵਾਲ ਦਾ ਪੁਲਿਸ ਨੂੰ ਮੁੜ ਮਿਲਿਆ 7 ਦਿਨਾਂ ਦਾ ਰਿਮਾਂਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਮਲੇ ਦੀ ਹਰ ਪਹਿਲੂ ਤੋਂ ਕੀਤੀ ਜਾ ਰਹੀ ਹੈ ਜਾਂਚ

Yuvraj Sabharwal

 

ਅੰਮ੍ਰਿਤਸਰ: ਪੁਲਿਸ ਮੁਲਾਜ਼ਮ ਦੀ ਕਾਰ ਹੇਠ ਆਈ.ਈ.ਡੀ. ਲਾਉਣ ਵਾਲੇ ਮੁਲਜ਼ਮ ਯੁਵਰਾਜ ਸੱਭਰਵਾਲ ਨੂੰ ਅੱਜ ਮੁੜ ਤੋਂ ਸੀ.ਆਈ.ਏ. ਲੁਧਿਆਣਾ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਉਸ ਦਾ ਰਿਮਾਂਡ ਅੱਜ ਖਤਮ ਹੋਇਆ ਸੀ, ਅਦਾਲਤ ਨੇ ਪੁਲਿਸ ਨੂੰ ਯੁਵਰਾਜ ਦਾ 7 ਦਿਨ ਦਾ ਹੋਰ ਰਿਮਾਂਡ ਦੇ ਦਿੱਤਾ ਹੈ, ਇਸ ਸਬੰਧੀ ਲੁਧਿਆਣਾ ਸੀ.ਆਈ.ਏ. ਇੰਚਾਰਜ ਬੇਅੰਤ ਜੁਨੇਜਾ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਮੁਲਜ਼ਮ ਨੂੰ ਪ੍ਰੋਡੰਕਸ਼ਨ ਵਰੰਟ ’ਤੇ ਸੀ.ਆਈ.ਏ. ਲੁਧਿਆਣਾ ਲੈ ਕੇ ਆਈ ਸੀ। 

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀ.ਆਈ.ਏ. ਇੰਚਾਰਜ ਬੇਅੰਤ ਜੁਨੇਜਾ ਨੇ ਕਿਹਾ ਕਿ ਅੱਜ ਉਸ ਦਾ ਰਿਮਾਂਡ ਖਤਮ ਹੋਇਆ ਸੀ, ਜਿਸ ਤੋਂ ਬਾਅਦ ਉਸ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਨੇ 10 ਦਿਨਾਂ ਦੇ ਹੋਰ ਰਿਮਾਂਡ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਪੁਲਿਸ ਨੂੰ 7 ਦਿਨਾਂ ਦਾ ਰਿਮਾਂਡ ਦੇ ਦਿੱਤਾ ਹੈ।

ਬੇਅੰਤ ਜੁਨੇਜਾ ਨੇ ਕਿਹਾ ਅਸੀਂ ਇਸ ਦੀ ਜਾਣਕਾਰੀ ਮੀਡੀਆ ਨਾਲ ਸਾਂਝੀ ਫਿਲਹਾਲ ਨਹੀਂ ਕਰ ਸਕਦੇ ਪਰ ਅਸੀਂ ਇਸ ਮਾਮਲੇ ਦੇ ਵਿੱਚ ਹਰ ਪੱਖ ਤੋਂ ਜਾਂਚ ਕਰ ਰਹੇ ਹਾਂ, ਉਥੇ ਵੀ ਉਸ ਨੇ ਇੰਟਰਨੈਸ਼ਨਲ ਲਿੰਕ ਨੂੰ ਲੈ ਕੇ ਵੀ ਉਨ੍ਹਾਂ ਕਿਹਾ ਕਿ ਅਸੀਂ ਇਸ ਦੀ ਵੀ ਜਾਂਚ ਕਰ ਰਹੇ ਹਾਂ, ਵਿਦੇਸ਼ਾਂ ਵਿਚ ਬੈਠੇ ਗੈਂਗਸਟਰਾਂ ਦੇ ਨਾਲ ਮੁਲਜ਼ਮ ਦੇ ਲਿੰਕ ਵੀ ਸਾਹਮਣੇ ਆਏ ਹਨ।  ਉਨ੍ਹਾ ਦੱਸਿਆ ਕਿ ਅਸੀਂ ਹਰ ਪਹਿਲੂ ਤੋਂ ਜਾਂਚ ਕਰ ਰਹੇ ਹਨ ਹਾਲਾਂਕਿ ਬੇਅੰਤ ਜੁਨੇਜਾ ਨੂੰ ਜਦੋਂ ਹਥਿਆਰਾਂ ਦੇ ਲਿੰਕ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਅਸੀਂ ਪੱਖ ਤੋਂ ਡੂੰਘਾਈ ਨਾਲ ਜਾਂਚ ਕਰ ਰਹੇ ਹਾਂ।