ਗੁਰਦਾਸਪੁਰ 'ਚ ਪੁਲਿਸ ਤੇ ਮੁਲਜ਼ਮਾਂ ਵਿਚਾਲੇ ਮੁਠਭੇੜ, ਪੁਲਿਸ ਦੀ ਗੋਲੀਬਾਰੀ ਵਿਚ 2 ਮੁਲਜ਼ਮ ਜ਼ਖ਼ਮੀ
ਮੁਲਜ਼ਮਾਂ ਤੋਂ 2 ਪਿਸਤੌਲ ਵੀ ਕੀਤੇ ਬਰਾਮਦ
Gurdaspur Encounter News
Gurdaspur Encounter News: ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਦੇ ਦਾਓਵਾਲ ਮੋੜ 'ਤੇ ਪੁਲਿਸ ਅਤੇ ਦੋ ਮੁਲਜ਼ਮਾਂ ਵਿਚਕਾਰ ਮੁਕਾਬਲਾ ਹੋਇਆ। ਪੁਲਿਸ ਦੀ ਜਵਾਬੀ ਕਾਰਵਾਈ ਵਿਚ ਦੋਵੇਂ ਅਪਰਾਧੀ ਜ਼ਖ਼ਮੀ ਹੋ ਗਏ। ਜ਼ਖ਼ਮੀ ਅਪਰਾਧੀਆਂ ਦੀ ਪਛਾਣ ਨਵੀਨ ਅਤੇ ਕੁਸ਼ ਵਜੋਂ ਹੋਈ ਹੈ। ਉਨ੍ਹਾਂ ਕੋਲੋਂ ਦੋ ਪਿਸਤੌਲ ਬਰਾਮਦ ਹੋਏ ਹਨ। ਘਟਨਾ ਸਥਾਨ 'ਤੇ ਇੱਕ ਕਾਲੇ ਬੈਗ ਵਿੱਚ ਗ੍ਰਨੇਡ ਵੀ ਮਿਲੇ ਹਨ।
ਜ਼ਖ਼ਮੀ ਅਪਰਾਧੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਸੁਪਰਡੈਂਟ ਯੁਵਰਾਜ ਸਿੰਘ ਮੌਕੇ 'ਤੇ ਪਹੁੰਚ ਗਏ ਹਨ ਅਤੇ ਮਾਮਲੇ ਦੀ ਜਾਂਚ ਕਰ ਰਹੇ ਹਨ। ਇੱਕ ਫੋਰੈਂਸਿਕ ਟੀਮ ਅਤੇ ਬੰਬ ਨਿਰੋਧਕ ਦਸਤਾ ਵੀ ਘਟਨਾ ਸਥਾਨ 'ਤੇ ਮੌਜੂਦ ਹੈ। ਪੁਲਿਸ ਅਨੁਸਾਰ, ਇਹ ਗ੍ਰਿਫ਼ਤਾਰ ਕੀਤੇ ਗਏ ਅਪਰਾਧੀ ਸਿਟੀ ਪੁਲਿਸ ਸਟੇਸ਼ਨ, ਗੁਰਦਾਸਪੁਰ 'ਤੇ ਹੋਏ ਗ੍ਰਨੇਡ ਹਮਲੇ ਵਿੱਚ ਵੀ ਸ਼ਾਮਲ ਸਨ।