ਮੋਹਾਲੀ ਪੁਲਿਸ ਵਲੋਂ 14 ਤੇ 3 ਸਾਲਾਂ ਤੋਂ ਭਗੌੜੇ ਚਲ ਰਹੇ ਦੋ ਮੁਲਜ਼ਮ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡੈਨੀਅਲ ਤੇ ਭਗਵੰਤ ਸਿੰਘ ਵਜੋਂ ਹੋਈ ਪਛਾਣ

Mohali police arrest two accused news

ਐਸ. ਏ. ਐਸ ਨਗਰ (ਸਤਵਿੰਦਰ ਧੜਾਕ ): ਮੋਹਾਲੀ ਪੁਲਿਸ ਵਲੋਂ ਵੱਖ-ਵੱਖ ਜੁਰਮਾਂ ’ਚ ਭਗੌੜੇ ਅਪਰਾਧੀਆਂ ਨੂੰ ਕਾਬੂ ਕਰ ਕੇ ਨਿਆਂ ਦੇ ਕਟਹਿਰੇ ’ਚ ਲਿਆਉਣ ਦੀ ਵੱਡੇ ਪੱਧਰ ’ਤੇ ਚਲਾਈ ਜਾ ਰਹੀ ਮੁਹਿੰਮ ਤਹਿਤ 14 ਸਾਲ ਅਤੇ ਤਿੰਨ ਸਾਲ ਤੋਂ ਭਗੌੜੇ ਚੱਲੇ ਆ ਰਹੇ ਦੋ ਦੋਸ਼ੀਆਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਗਈ ਹੈ।

ਜਾਣਕਾਰੀ ਦਿੰਦਿਆਂ, ਸੌਰਵ ਜਿੰਦਲ ਐਸ ਪੀ (ਜਾਂਚ) ਨੇ ਦੱਸਿਆ ਕਿ ਇਨ੍ਹਾਂ ਕਾਬੂ ਕੀਤੇ ਗਏ ਦੋਸ਼ੀਆਂ ’ਚ ਡੈਨੀਅਲ ਉਰਫ ਡੈਨੀ ਪੁੱਤਰ ਤਾਰਾ ਚੰਦ ਵਾਸੀ ਪਿੰਡ ਬੱਬੀਆ ਵਾਲ, ਥਾਣਾ ਸਦਰ ਜਲੰਧਰ, ਮੁੱਕਦਮਾ ਆਈ.ਪੀ.ਸੀ ਥਾਣਾ ਫੇਜ਼-8 ਮੋਹਾਲੀ ’ਚ ਲੋੜੀਂਦਾ ਸੀ, ਜੋ 14 ਸਾਲ ਤੋਂ ਭਗੌੜਾ ਚਲਿਆ ਆ ਰਿਹਾ ਸੀ। ਇਸੇ ਤਰ੍ਹਾਂ ਦੂਸਰਾ ਦੋਸ਼ੀ ਭਗਵੰਤ ਸਿੰਘ ਉਰਫ ਕਾਲਾ ਪੁੱਤਰ ਜਗਦੇਵ ਸਿੰਘ ਵਾਸੀ ਪਿੰਡ ਕਾਲਸਾ, ਥਾਣਾ ਸਦਰ ਰਾਏਕੋਟ, ਜ਼ਿਲ੍ਹਾ ਲੁਧਿਆਣਾ, ਜੋ ਕਿ ਮੁਕਦਮਾ ਥਾਣਾ ਮਟੌਰ ਮੋਹਾਲੀ ਵਿੱਚ (43 ਪੇਟੀਆਂ) 3,87,000 ਮਿਲੀ ਲੀਟਰ ਸ਼ਰਾਬ ਵਿੱਚ ਲੋੜੀਂਦਾ ਸੀ, ਪਿਛਲੇ 03 ਸਾਲ ਤੋਂ ਭਗੌੜਾ ਚੱਲਿਆ ਆ ਰਿਹਾ ਸੀ।