ਪੰਚਾਇਤ ਚੋਣ : ਜਾਣੋ ਜਲੰਧਰ ‘ਚ ਚੋਣਾਂ ਦਾ ਮਾਹੌਲ ਅਤੇ ਵੇਰਵਾ
ਪੰਜਾਬ ਦੇ ਜਲੰਧਰ ਦੇ ਪਿੰਡ ਸੈਦਪੁਰ ਝਿੜੀ (ਵੈਸਟ ਸਾਈਡ) ਦੇ ਵਾਰਡ ਨੰਬਰ 7 ‘ਚ...
Re-election in Jalandhar
ਜਲੰਧਰ : ਪੰਜਾਬ ਦੇ ਜਲੰਧਰ ਦੇ ਪਿੰਡ ਸੈਦਪੁਰ ਝਿੜੀ (ਵੈਸਟ ਸਾਈਡ) ਦੇ ਵਾਰਡ ਨੰਬਰ 7 ‘ਚ ਪੋਲਿੰਗ ਦੀ ਪ੍ਰਕਿਰਿਆ ਜਾਰੀ ਹੈ। ਵੋਟਿੰਗ ਸਵੇਰ 8 ਵਜੇ ਤੋਂ ਚੱਲ ਰਹੀ ਹੈ। ਕੜਾਕੇ ਦੀ ਠੰਡ ਪੈਣ ਦੇ ਬਾਵਜੂਦ ਵੀ ਲੋਕਾਂ ਵਿਚ ਵੋਟਾਂ ਦਾ ਉਤਸ਼ਾਹ ਭਾਰੀ ਮਾਤਰਾ ਵਿਚ ਵੇਖਣ ਨੂੰ ਮਿਲ ਰਿਹਾ ਹੈ।
ਮਿਲੀ ਜਾਣਕਾਰੀ ਦੇ ਮੁਤਾਬਕ, 12 ਵਜੇ ਤੱਕ 45 ਫ਼ੀਸਦੀ ਪੋਲਿੰਗ ਹੋ ਚੁੱਕੀ ਹੈ।
ਦੱਸ ਦਈਏ ਕਿ ਇੱਥੇ 189 ਕੁੱਲ ਵੋਟਾਂ ਵਿਚੋਂ 162 ਵੋਟਾਂ ਪੈ ਚੁੱਕੀਆਂ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ 30 ਦਸੰਬਰ ਨੂੰ ਚੋਣਾਂ ਦੌਰਾਨ 156 ਵੋਟਾਂ ਪੋਲ ਹੋਈਆਂ ਸਨ। ਵੋਟਿੰਗ ਦੀ ਪ੍ਰਕਿਰਿਆ ਅਜੇ ਵੀ ਜਾਰੀ ਹੈ। ਜਾਣਕਾਰੀ ਦੇ ਮੁਤਾਬਕ, 3 ਵਜੇ ਤੱਕ 80 ਫ਼ੀਸਦੀ ਪੋਲਿੰਗ ਹੋ ਚੁੱਕੀ ਹੈ। ਅੱਗੇ ਦੀ ਜਾਣਕਾਰੀ ਜਲਦੀ ਮੁਹੱਈਆ ਕਰਵਾਈ ਜਾਵੇਗੀ।