ਪੰਜਾਬੀ ਗਾਇਕ ਤੇ ਗੀਤਕਾਰ ਵੀ ਕਿਸਾਨੀ ਅੰਦੋਲਨ 'ਚ ਪਾ ਰਹੇ ਹਨ ਹਿੱਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗਾਣੇ ਵਿੱਚ ਵੀ ਕਿਹਾ ਗਿਆ ਕਿ "ਗੱਲ ਇੱਕ ਪਾਸੇ ਲਾਉਣੀ ਇਸ ਪਾਰ ਜਾ ਉਸ ਪਾਰ ਦਿੱਲੀਏ"।

Punjabi singers

ਕਿਸਾਨੀ ਅੰਦੋਲਨ ਦਾ ਕੇਂਦਰ ਬਿੰਦੂ ਪੰਜਾਬ ਜੋ ਵੱਖ ਵੱਖ ਸਮਿਆਂ ਤੇ ਵੱਖ-ਵੱਖ ਧਾੜਵੀਆਂ ਨਾਲ ਜੂਝਦਾ ਰਿਹਾ, ਮੌਜੂਦਾ ਤਾਰੀਖ ਵਿੱਚ ਫ਼ਿਰ ਤੋਂ ਸਮੇਂ ਦੇ ਸਾਸ਼ਕਾਂ ਦੇ ਵਿਰੋਧ ਵਿੱਚ ਖੜਾ। ਵਿਰੋਧ ਦਾ ਕਾਰਨ ਨੇ ਨਵੇਂ ਖੇਤੀ ਕਾਨੂੰਨ। ਪੰਜਾਬ ਤੋਂ ਖੜ੍ਹਾ ਹੋਇਆ ਇਹ ਵਿਰੋਧ ਹੁਣ ਪੂਰੇ ਦੇਸ਼ ਵਿੱਚ ਫੈਲ ਰਿਹਾ ਹੈ। ਪੰਜਾਬ ਦੇ ਕਿਸਾਨਾਂ ਦਾ ਸਾਥ ਹਰਿਆਣਾ, ਰਾਜਸਥਾਨ, ਯੂਪੀ ਅਤੇ ਹਿਮਾਚਲ ਦੇ ਕਿਸਾਨ ਵੀ ਦਿੱਲੀ ਬਾਰਡਰਾਂ ਉੱਪਰ ਆ ਖੜੇ ਨੇ। ਸੁਭਾਵਿਕ ਹੈ ਜਦੋਂ ਕੋਈ ਲੋਕ ਲਹਿਰ ਖੜ੍ਹੀ ਹੁੰਦੀ ਹੈ ਤਾਂ ਉਹਦਾ ਅਸਰ ਸਮਾਜਿਕ ਤਾਣੇ-ਬਾਣੇ ਤੇ ਵੀ ਪੈਂਦਾ।

ਲੋਕਾਂ ਦੀ ਆਮ ਸੁਭਾਵਿਕ ਜ਼ਿੰਦਗੀ ਵੀ ਲਹਿਰ ਨੂੰ ਆਪਣੇ ਵਿੱਚ ਸਮਾ ਲੈਂਦੀ ਹੈ। ਜਿਸਦਾ ਅਸਰ ਓਥੋਂ ਦੇ ਕਲਾਕਾਰ, ਲੇਖਕ , ਗਾਇਕ ਕਬੂਲਦੇ ਨੇ ਜੋ ਲਹਿਰ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਂਦਾ ਹੈ ਤੇ ਹੁਣ ਏਹੋ ਅਸਰ ਪੰਜਾਬ ਵਿੱਚ ਵੀ ਦੇਖਣ ਨੂੰ ਮਿਲ ਰਿਹਾ। ਇਸੇ ਪ੍ਰਭਾਵ 'ਚੋ ਨਿੱਕਲਿਆ ਹੈ ਚਰਨ ਮਕਸਦੂੜਾ ਦਾ ਗੀਤ "ਇੱਕ ਪਾਸਾ"। ਇਹ ਗਾਣਾ‌ ਓਸੇ ਕਿਸਾਨੀ ਸੰਘਰਸ਼ ਦੇ ਨਾਅਰੇ ਨੂੰ ਬੁਲੰਦ ਕਰਦਾ ਜਿਸ ਵਿੱਚ ਕਿਹਾ ਗਿਆ " ਗੱਲਾਂ ਕਰਨੀਆਂ ਦੋ ਯੈੱਸ ਔਰ ਨੋ "। ਗਾਣੇ ਵਿੱਚ ਵੀ ਕਿਹਾ ਗਿਆ ਕਿ "ਗੱਲ ਇੱਕ ਪਾਸੇ ਲਾਉਣੀ ਇਸ ਪਾਰ ਜਾ ਉਸ ਪਾਰ ਦਿੱਲੀਏ"। 

ਚਰਨ ਮਕਸਦੂੜਾ ਦਾ ਇਹ ਗੀਤ ਪੰਜਾਬ ਦੇ ਨਾਲ ਹੋਏ ਉਸ ਧੱਕੇ ਦੀ ਗੱਲ ਕਰਦਾ ਜੋ ਲਗਾਤਾਰ ਮੌਕੇ ਦੀਆਂ ਸਰਕਾਰਾਂ ਵੱਲੋਂ ਕੀਤਾ ਗਿਆ। ਗਾਣਾ 47 ਤੋਂ ਲੈਕੇ ਚੁਰਾਸੀ ਤੱਕ ਦੌਰਾਨ ਪੰਜਾਬ ਵੱਲੋਂ ਹੰਡਾਏ ਸੰਤਾਪ ਦੀ ਗੱਲ ਕਰਦਾ। ਗਾਣਾ ਵਿੱਚ ਸਰਕਾਰਾਂ ਦੇ ਓਸ ਏਜੰਡੇ ਦਾ ਵੀ ਜ਼ਿਕਰ ਕੀਤਾ ਗਿਆ ਜਿਸ ਵਿੱਚ ਸਰਕਾਰਾਂ ਵਿਰੋਧ ਦੀ ਹਰ ਆਵਾਜ਼ ਨੂੰ ਵੱਖਵਾਦੀ ਤੇ ਅੱਤਵਾਦੀ ਕਹਿਕੇ ਰੱਦ ਕਰਦੀਆਂ ਰਹੀਆਂ ਨੇ। 

ਜੇਕਰ ਗੱਲ ਕੀਤੀ ਜਾਵੇ ਤਾਂ ਦਿੱਲੀ ਦਾ ਪੰਜਾਬ ਵੱਲ ਅੱਖ ਦਾ ਜੋ ਟੀਰ ਰਿਹਾ ਹੈ ਉਸ ਟੀਰ ਬਾਰੇ ਗੱਲ ਕਰਦਾ ਹੈ ਇਹ ਗੀਤ। "ਮੰਗਦੇ ਨੀ ਭੀਖ ਅਸੀਂ ਹੱਕ ਲੈਣ ਆਏ ਹਾਂ" ਸੰਘਰਸ਼ ਦੀ ਚੜਦੀਕਲਾ ਦਰਸਾਉਂਦਾ ਹੈ ਕੀ ਨਿਰਾਸ਼ਤਾ ਦੀ ਕੋਈ ਜਗ੍ਹਾ ਨਹੀਂ ਏਥੇ ਤੇ ਸਰਕਾਰ ਸਾਹਮਣੇ ਇਹ ਵੀ ਸਪੱਸ਼ਟ ਕਰਦਾ ਹੈ ਕਿ ਏਥੇ ਸਮਝੋਤਾ ਨਹੀਂ ਕਿਸਾਨ ਆਪਣੀ ਗੱਲ ਮਨਵਾਉਣ ਦੀ ਗੱਲ ਕਰਨ ਆਏ ਹਨ। ਸਾਲਾਂ ਤੋਂ ਜੋ ਅਸੀਂ ਸੁਣਦੇ ਆਏ ਹਾਂ ਦਿੱਲੀ ਪੰਜਾਬ ਦੀ ਮਿੱਤ ਨਹੀਂ, ਇਹ ਓਸੇ ਧਾਰਨਾ ਚੋਂ ਨਿਕਲੀਆਂ ਗੀਤ ਹੈ ਜੋ ਦਿੱਲੀ ਨੂੰ ਸਪੱਸ਼ਟ ਤੇ ਸਿੱਧਾ ਸੰਕੇਤ ਹੈ ਕਿ ਬਸ ਹੁਣ ਹੋਰ ਨਹੀਂ