ਪੰਜਾਬ ‘ਚ ਮਿਲਿਆ ਓਮੀਕ੍ਰੋਨ ਦਾ ਤੀਜਾ ਮਰੀਜ਼, ਫਤਿਹਗੜ੍ਹ ਸਾਹਿਬ ਦਾ ਵਸਨੀਕ ਹੈ ਇਹ ਮਰੀਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਓਮੀਕ੍ਰੋਨ ਨੇ ਵਧਾਈ ਚਿੰਤਾ

Omicron Case

 

ਫਤਿਹਗੜ੍ਹ ਸਾਹਿਬ: ਪੰਜਾਬ ‘ਚ  ਕੋਰੋਨਾ ਦੇ ਨਵੇਂ ਵੈਰੀਐਂਟ ਨੇ ਦਸਤਕ ਦੇ ਦਿੱਤੀ ਹੈ। ਸੂਬੇ ਵਿੱਚ ਓਮੀਕਰੋਨ ਦਾ ਤੀਜਾ ਮਰੀਜ਼ ਪਾਇਆ ਗਿਆ ਹੈ। ਵਿਦੇਸ਼ ਤੋਂ ਪਰਤਿਆ ਇਹ ਮਰੀਜ਼ ਪੰਜਾਬ ਦੇ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਹੈ, ਜੋ ਦਿੱਲੀ ਤੋਂ ਸਿੱਧਾ ਹਿਮਾਚਲ ਪ੍ਰਦੇਸ਼ ਗਿਆ ਸੀ। ਇਸ ਦੀ ਸੂਚਨਾ ਤੁਰੰਤ ਹਿਮਾਚਲ ਸਰਕਾਰ ਨੂੰ ਭੇਜੀ ਗਈ ਅਤੇ ਉਸ ਨੂੰ ਹਿਮਾਚਲ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

 

ਦੱਸ ਦੇਈਏ ਕਿ ਪੰਜਾਬ ‘ਚ ਟੈਸਟਿੰਗ ਵਧਦੇ ਹੀ ਕੋਰੋਨਾ ਨੇ ਤੇਜ਼ੀ ਰਫ਼ਤਾਰ ਫੜ ਲਈ ਹੈ। ਸ਼ਨੀਵਾਰ ਨੂੰ 24 ਘੰਟਿਆਂ ‘ਚ ਕੋਰੋਨਾ ਦੇ 332 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਪੰਜਾਬ ਵਿੱਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 1041 ਹੋ ਗਈ ਹੈ।

ਸਭ ਤੋਂ ਮਾੜੀ ਹਾਲਤ ਪਟਿਆਲਾ ਦੀ ਹੈ, ਜਿੱਥੇ ਸ਼ਨੀਵਾਰ ਨੂੰ 98 ਮਰੀਜ਼ ਪਾਏ ਗਏ। ਸ਼ੁੱਕਰਵਾਰ ਨੂੰ ਇੱਥੇ 71 ਮਰੀਜ਼ ਪਾਏ ਗਏ ਅਤੇ ਇੱਕ ਦੀ ਮੌਤ ਹੋ ਗਈ। ਅਜਿਹੇ ‘ਚ ਹੁਣ ਪੰਜਾਬ ‘ਚ ਕੋਰੋਨਾ ਦੀ ਤੀਜੀ ਲਹਿਰ ਦਾ ਖਤਰਾ ਮੰਡਰਾ ਰਿਹਾ ਹੈ।