ਪੰਜਾਬ ਦੇ 16 ਜ਼ਿਲ੍ਹਿਆਂ ਦੇ ਧਰਤੀ ਹੇਠਲੇ ਪਾਣੀ 'ਚ ਯੂਰੇਨੀਅਮ: ਰਿਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'62.5% ਨਮੂਨਿਆਂ 'ਚ ਯੂਰੇਨੀਅਮ ਦੀ ਮਾਤਰਾ 30 ppb ਤੋਂ ਵੱਧ'

Uranium in groundwater of 16 districts of Punjab: Report

ਚੰਡੀਗੜ: ਪੰਜਾਬ ਦੇ ਪ੍ਰਭਾਵਿਤ ਜ਼ਿਲ੍ਹੇ ਰਿਪੋਰਟ ਵਿੱਚ ਮਾਝਾ ਤੇ ਦੁਆਬਾ ਦੇ ਤਰਨਤਾਰਨ, ਅੰਮ੍ਰਿਤਸਰ, ਜਲੰਧਰ, ਕਪੂਰਥਲਾ ਦੱਸੇ ਗਏ
ਮਾਲਵਾ ਸਭ ਤੋਂ ਵੱਧ ਪ੍ਰਭਾਵਿਤ, ਸੰਗਰੂਰ, ਬਠਿੰਡਾ, ਮਾਨਸਾ, ਮੋਗਾ, ਬਰਨਾਲਾ, ਪਟਿਆਲਾ, ਲੁਧਿਆਣਾ, ਫਰੀਦਕੋਟ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਦੇ ਨਾਮ ਰਿਪੋਰਟ 'ਚ ਸ਼ਾਮਲ ਹਨ।

ਟਿਊਬਵੈੱਲਾਂ ਰਾਹੀਂ ਬਹੁਤ ਡੂੰਘਾਈ ਤੋਂ ਪਾਣੀ ਕੱਢਣ ਕਾਰਨ ਧਰਤੀ ਦੀਆਂ ਹੇਠਲੀਆਂ ਖਣਿਜ ਪਰਤਾਂ ਟੁੱਟ ਰਹੀਆਂ ਹਨ, ਜਿਸ ਨਾਲ ਯੂਰੇਨੀਅਮ ਪਾਣੀ ਵਿੱਚ ਮਿਲ ਰਿਹਾ ਹੈ। ਖੇਤੀ ਵਿੱਚ ਵਰਤੀਆਂ ਜਾਣ ਵਾਲੀਆਂ ਕੁਝ ਖਾਦਾਂ ਵਿੱਚ ਯੂਰੇਨੀਅਮ ਦੇ ਅੰਸ਼ ਹੁੰਦੇ ਹਨ, ਜੋ ਸਿੰਚਾਈ ਦੇ ਪਾਣੀ ਰਾਹੀਂ ਰਿਸ ਕੇ ਧਰਤੀ ਹੇਠਲੇ ਪਾਣੀ ਵਿੱਚ ਚਲੇ ਜਾਂਦੇ ਹਨ। ਸਿਹਤ 'ਤੇ ਪੈਣ ਵਾਲੇ ਮਾੜੇ ਪ੍ਰਭਾਵ ਧਰਤੀ ਹੇਠਲੇ ਪਾਣੀ ਵਿੱਚ ਇਹਨਾਂ ਭਾਰੀ ਧਾਤਾਂ ਦੀ ਮੌਜੂਦਗੀ ਕਾਰਨ ਪੰਜਾਬ ਵਿੱਚ ਗੰਭੀਰ ਬਿਮਾਰੀਆਂ ਦਾ ਖ਼ਤਰਾ ਵਧ ਗਿਆ ਹੈ, ਆਰਸੈਨਿਕ ਅਤੇ ਯੂਰੇਨੀਅਮ ਦੋਵੇਂ ਹੀ ਕੈਂਸਰ ਪੈਦਾ ਕਰਨ ਵਾਲੇ ਤੱਤ ਮੰਨੇ ਜਾਂਦੇ ਹਨ। ਯੂਰੇਨੀਅਮ ਗੁਰਦਿਆਂ (Kidneys) ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ ਅਤੇ ਆਰਸੈਨਿਕ ਕਾਰਨ ਚਮੜੀ ਦੇ ਰੋਗ ਅਤੇ ਹੱਡੀਆਂ ਦਾ ਕਮਜ਼ੋਰ ਹੋਣਾ ਆਮ ਗੱਲ ਹੈ। ਮਾਨਸੂਨ ਤੋਂ ਪਹਿਲਾਂ ਅਤੇ ਬਾਅਦ ਦੀ ਜਾਂਚ CGWB ਨੇ 296 ਨਮੂਨਿਆਂ ਦੀ ਜਾਂਚ ਕੀਤੀ ਅਤੇ 53.04% ਨਮੂਨੇ ਫੇਲ੍ਹ ਹੋਏ, ਮਾਨਸੂਨ ਤੋਂ ਬਾਅਦ: 62.50% ਨਮੂਨਿਆਂ ਵਿੱਚ ਜ਼ਹਿਰੀਲੇ ਤੱਤਾਂ ਦੀ ਮਾਤਰਾ ਜ਼ਿਆਦਾ ਮਿਲੀ, ਜਿਸ ਤੋਂ ਪਤਾ ਲੱਗਦਾ ਹੈ ਕਿ ਮੀਂਹ ਦੇ ਪਾਣੀ ਨਾਲ ਇਹ ਤੱਤ ਹੋਰ ਤੇਜ਼ੀ ਨਾਲ ਹੇਠਾਂ ਜਾਂਦੇ ਹਨ