ਬਜਟ ਸੈਸ਼ਨ ਦੌਰਾਨ ਔਜਲਾ ਅਤੇ ਡਿੰਪਾ ਕਾਲੇ ਚੋਲੇ ਪਾ ਕੇ ਸੰਸਦ ਭਵਨ ਪੁੱਜੇ

ਏਜੰਸੀ

ਖ਼ਬਰਾਂ, ਪੰਜਾਬ

ਬਜਟ ਸੈਸ਼ਨ ਦੌਰਾਨ ਔਜਲਾ ਅਤੇ ਡਿੰਪਾ ਕਾਲੇ ਚੋਲੇ ਪਾ ਕੇ ਸੰਸਦ ਭਵਨ ਪੁੱਜੇ

image

ਖੇਤੀ ਕਾਨੂੰਨਾਂ ਵਿਰੁਧ ਪ੍ਰਗਟਾਇਆ ਰੋਸ

ਨਵੀਂ ਦਿੱਲੀ, 1 ਫ਼ਰਵਰੀ : ਇਕ ਪਾਸੇ ਜਿਥੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ’ਚ ਬਜਟ ਪੇਸ਼ ਕੀਤਾ, ਉਥੇ ਹੀ ਦੂਜੇ ਪਾਸੇ ਪੰਜਾਬ ਦੇ ਦੋ ਸੰਸਦ ਮੈਂਬਰਾਂ ਨੇ ਕਾਲੇ ਚੋਲੇ ਪਾ ਕੇ ਖੇਤੀ ਕਾਨੂੰਨਾਂ ਵਿਰੁਧ ਅਪਣਾ ਰੋਸ ਪ੍ਰਗਟਾਇਆ।
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਤੇ ਜਸਬੀਰ ਸਿੰਘ ਡਿੰਪਾ ਅੱਜ ਬਜਟ ਸ਼ੁਰੂ ਹੋਣ ਤੋਂ ਪਹਿਲਾਂ ਕਾਲੇ ਚੋਲੇ ਪਾ ਕੇ ਸੰਸਦ ਭਵਨ ਪਹੁੰਚ ਗਏ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਇਸ ਦੌਰਾਨ ਉਨ੍ਹਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਵੀ ਮੁਲਾਕਾਤ ਕੀਤੀ। 
ਸੰਸਦ ਮੈਂਬਰਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਲਈ ਬਜਟ ਪੇਸ਼ ਕਰ ਕੇ ਉਨ੍ਹਾਂ ਦੇ ਹਾਲਾਤ ਸੁਧਾਰਨ ਦੀ ਗੱਲ ਕੀਤੀ ਜਾ ਰਹੀ ਹੈ, ਉਨ੍ਹਾਂ ਨੂੰ ਹੀ ਸਰਕਾਰ ਨੇ ਸੜਕਾਂ ’ਤੇ ਧੱਕੇ ਖਾਣ ਲਈ ਛਡਿਆ ਹੋਇਆ ਹੈ। ਕਿਸਾਨਾਂ ਦੀ ਆਮਦਨੀ ਦੁਗਣੀ ਕਰਨ ਦੇ ਦਾਅਵੇ ਕਰਨ ਵਾਲੀ ਸਰਕਾਰ ਅੱਜ ਉਨ੍ਹਾਂ ਦੇ ਹੱਕਾਂ ’ਤੇ ਡਾਕੇ ਮਾਰ ਰਹੀ ਹੈ।     (ਏਜੰਸੀ)