ਸੰਯੁਕਤ ਕਿਸਾਨ ਮੋਰਚੇ ਵਲੋਂ 6 ਫ਼ਰਵਰੀ ਨੂੰ ਪੂਰੇ ਦੇਸ਼ ਵਿਚ ਚੱਕਾ ਜਾਮ ਦਾ ਐਲਾਨ
ਸੰਯੁਕਤ ਕਿਸਾਨ ਮੋਰਚੇ ਵਲੋਂ 6 ਫ਼ਰਵਰੀ ਨੂੰ ਪੂਰੇ ਦੇਸ਼ ਵਿਚ ਚੱਕਾ ਜਾਮ ਦਾ ਐਲਾਨ
ਕੇਂਦਰ ਦੇ ਬਜਟ ਨੂੰ ਵੀ ਰੱਦ ਕੀਤਾ, ਕਿਹਾ ਬਜਟ ਦੀ ਰਾਸ਼ੀ ਵਿਚ ਕਟੌਤੀ ਨਾਲ ਸਬਸਿਡੀਆਂ ਵੀ ਘਟਾਈਆਂ
ਚੰਡੀਗੜ੍ਹ, 1 ਫ਼ਰਵਰੀ (ਗੁਰਉਪਦੇਸ਼ ਭੁੱਲਰ): ਸੰਯੁਕਤ ਕਿਸਾਨ ਮੋਰਚੇ ਨੇ ਅੱਜ ਵੱਡਾ ਫ਼ੈਸਲਾ ਲੈਂਦਿਆਂ ਖੇਤੀ ਕਾਨੂੰਨਾਂ ਵਿਰੁਧ ਚੱਲ ਰਹੇ ਅੰਦੋਲਨ ਨੂੰ ਤੇਜ਼ ਕਰਨ ਲਈ 6 ਫ਼ਰਵਰੀ ਨੂੰ ਦੇਸ਼ ਭਰ ਵਿਚ ਤਿੰਨ ਘੰਟੇ ਲਈ ਚੱਕਾ ਜਾਮ ਐਕਸ਼ਨ ਦਾ ਐਲਾਨ ਕਰ ਦਿਤਾ ਹੈ।
ਕੇੇਂਦਰ ਸਰਕਾਰ ਦ ਰਵਈਏ ਵਿਰੁਧ ਸਖ਼ਤ ਰੋਸ ਪ੍ਰਗਟ ਕਰਦਿਆਂ ਪੰਜਾਬ ਦੀਆਂ 32 ਸੰਘਰਸ਼ਸ਼ੀਲ ਜਥੇਬੰਦੀਆਂ ਨੇ ਅਪਣੀ ਬੀਤੇ ਦਿਨ ਕੀਤੀ ਮੀਟਿੰਗ ਤੋਂ ਬਾਅਦ ਹੀ ਵੱਡੇ ਐਕਸ਼ਨ ਦੇ ਐਲਾਨ ਦੀ ਗੱਲ ਆਖੀ ਸੀ। ਅੱਜ ਮੋਰਚੇ ਦੀ ਮੀਟਿੰਗ ਵਿਚ ਇਸ ਬਾਰੇ ਫ਼ੈਸਲਾ ਹੋ ਗਿਆ। ਇਸ ਮੀਟਿੰਗ ਵਿਚ ਬਲਬੀਰ ਸਿੰਘ ਰਾਜੇਵਾਲ, ਰਾਕੇਸ਼ ਟਿਕੈਤ, ਡਾ. ਦਰਸ਼ਨ ਪਾਲ, ਜਗਜੀਤ ਸਿੰਘ ਡੱਲੇਵਾਲ, ਗੁਰਨਾਮ ਸਿੰਘ ਚੜੂਨੀ ਵਰਗੇ ਸਾਰੇ ਪ੍ਰਮੁੱਖ ਨੇਤਾ ਮੌਜੂਦ ਸਨ।
ਮੋਰਚੇ ਦੀ ਮੀਟਿੰਗ ਤੋਂ ਬਾਅਦ ਅਗਲਾ ਐਕਸ਼ਨ ਪ੍ਰੋਗਰਾਮ ਐਲਾਨੇ ਜਾਣ ਤੋਂ ਇਲਾਵਾ ਕਿਸਾਨ ਆਗੂਆਂ ਨੇ ਕੇਂਦਰੀ ਬਜਟ ਉਤੇ ਵੀ ਪ੍ਰਤੀਕਰਮ ਦਿੰਦਿਆਂ ਇਸ ਨੂੰ ਰੱਦ ਕਰ ਦਿਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਖੇਤੀ ਬਜਟ ਦੀ ਰਾਸ਼ੀ ਵਿਚ ਕਟੌਤੀ ਕੀਤੀ ਗਈ ਹੈ। ਸਬਸਿਡੀਆਂ ਵੀ ਘਟਾਈਆਂ ਹਨ। ਐਮ.ਐਸ.ਪੀ. ਤੇ ਮੰਡੀ ਸਿਸਟਮ ਬਾਰੇ ਵੀ ਕੋਈ ਠੋਸ ਪ੍ਰਸਤਾਵ ਨਹÄ ਅਤੇ ਨਾ ਹੀ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਲਈ ਕੋਈ ਠੋਸ ਪ੍ਰਸਤਾਵ ਰੱਖ ਗਏ ਹਨ। ਇਸ ਨੂੰ ਕਿਸਾਨ ਤੇ ਆਮ ਲੋਕਾਂ ਦਾ ਵਿਰੋਧੀ ਬਜਟ ਕਰਾਰ ਦਿਤਾ। 26 ਜਨਵਰੀ ਦੇ ਘਟਨਾ¬ਕ੍ਰਮ ਬਾਅਦ ਲਾਪਤਾ ਤੇ ਗਿ੍ਰਫ਼ਤਾਰ ਕਿਸਾਨਾਂ ਬਾਰੇ ਵੀ ਵੱਖ-ਵੱਖ ਰਾਜਾਂ ਦੀ ਸਾਂਝੀ ਕਮੇਟੀ ਗਠਿਤ ਕੀਤੀ ਗਈ ਹੈ।
ਇਸ ਕਮੇਟੀ ਵਿਚ ਸ਼ਾਮਲ ਪੰਜਾਬ ਦੇ ਮੈਂਬਰ ਪ੍ਰੇਮ ਸਿੰਘ ਭੰਗੂ ਐਡਵੋਕੇਟ ਨੇ ਦਸਿਆ ਕਿ ਪੁਲਿਸ ਨੇ 112 ਵਿਅਕਤੀਆਂ ਉਤੇ ਐਫ਼.ਆਈ.ਆਰ. ਦੀ ਜਾਣਕਾਰੀ ਦਿਤੀ ਹੈ, ਜਿਨ੍ਹਾਂ ਵਿਚੋਂ 43 ਜੇਲ ਵਿਚ ਹੋਣ ਦਾ ਪਤਾ ਲੱਗਾ ਹੈ। ਉਨ੍ਹਾਂ ਦਸਿਆ ਕਿ ਕਮੇਟੀ ਸਾਰੇ ਗਿ੍ਰਫ਼ਤਾਰ ਤੇ ਲਾਪਤਾ ਲੋਕਾਂ ਦਾ ਪਤਾ ਲਾ ਕੇ ਉਨ੍ਹਾਂ ਦੀ ਪੂਰੀ ਕਾਨੂੰਨੀ ਮਦਦ ਕਰੇਗੀ ਤੇ ਜ਼ਮਾਨਤ ਕਰਵਾਉਣ ਦੇ ਯਤਨ ਹੋਣਗੇ। ਇਕ-ਦੋ ਦਿਨ ਵਿਚ ਕਿਸਾਨ ਆਗੂਆਂ ਦਾ ਵਫ਼ਦ ਦਿੱਲੀ ਦੇ ਡੀ.ਜੀ.ਪੀ. ਨੂੰ ਵੀ ਮਿਲੇਗਾ।