ਅਤਿਵਾਦੀ ਟਿਕਾਣੇ ਦਾ ਪਰਦਾਫ਼ਾਸ਼, ਹਥਿਆਰ ਬਰਾਮਦ

ਏਜੰਸੀ

ਖ਼ਬਰਾਂ, ਪੰਜਾਬ

ਅਤਿਵਾਦੀ ਟਿਕਾਣੇ ਦਾ ਪਰਦਾਫ਼ਾਸ਼, ਹਥਿਆਰ ਬਰਾਮਦ

image

ਜੰਮੂ, 1 ਫ਼ਰਵਰੀ: ਜੰਮੂ ਕਸ਼ਮੀਰ ’ਚ ਰਾਜੌਰੀ ਜ਼ਿਲ੍ਹੇ ’ਚ ਸੁਰੱਖਿਆ ਫ਼ੋਰਸਾਂ ਨੇ ਅਤਿਵਾਦੀ ਟਿਕਾਣੇ ਦਾ ਪਰਦਾਫਾਸ਼ ਕਰ ਕੇ ਹਥਿਆਰਾਂ ਅਤੇ ਵਿਸਫੋਟਕਾਂ ਦਾ ਜ਼ਖੀਰਾ ਬਰਾਮਦ ਕੀਤਾ ਹੈ। 
ਪੁਲਿਸ ਸੂਤਰਾਂ ਨੇ ਸੋਮਵਾਰ ਨੂੰ ਦਸਿਆ ਕਿ ਸੁਰੱਖਿਆ ਫ਼ੋਰਸਾਂ ਅਤੇ ਪੁਲਿਸ ਦੀ ਟੀਮ ਨੇ ਸਾਂਝੀ ਮੁਹਿੰਮ ਦੇ ਅਧੀਨ ਐਤਵਾਰ ਰਾਤ ਰਾਜੌਰੀ ਜ਼ਿਲ੍ਹੇ ਦੇ ਖਵਾਸ ਖੇਤਰ ’ਚ ਗਡਯੋਗ ਇਲਾਕੇ ਦੇ ਸੰਘਣੇ ਜੰਗਲ ’ਚ ਅਤਿਵਾਦੀ ਟਿਕਾਣੇ ਦਾ ਪਰਦਾਫ਼ਾਸ਼ ਕਰ ਕੇ ਹਥਿਆਰਾਂ ਅਤੇ ਵਿਸਫ਼ੋਟਕਾਂ ਦਾ ਜ਼ਖੀਰਾ ਬਰਾਮਦ ਕੀਤਾ।
ਉਨ੍ਹਾਂ ਦਸਿਆ ਕਿ ਹਥਿਆਰਾਂ ਅਤੇ ਵਿਸਫ਼ੋਟਕਾਂ ਦੀ ਬਰਾਮਦਗੀ ਨਾਲ ਕਿਸੇ ਸੰਭਾਵਤ ਅਣਸੁਖਾਵੀਂ ਘਟਨਾ ਨੂੰ ਟਾਲ ਦਿਤਾ ਗਿਆ। 
ਬਰਾਮਦ ਹਥਿਆਰਾਂ ’ਚ ਇਕ ਏ.ਕੇ.-47, ਤਿੰਨ ਮੈਗਜ਼ੀਨ, 94 ਕਾਰਤੂਸ, 2 ਚੀਨ ’ਚ ਬਣੀਆਂ ਪਿਸਤੌਲਾਂ, 2 ਮੈਗਜ਼ੀਨ, 5 ਯੂ.ਬੀ.ਜੀ.ਐੱਲ. ਗ੍ਰੇਨੇਡ ਅਤੇ ਵਿਸਫ਼ੋਟਕ ਸ਼ਾਮਲ ਹਨ। ਇਸ ਤੋਂ ਇਲਾਵਾ ਇਕ ਰੇਡੀਉ ਸੈੱਟ, ਤਿੰਨ ਰੇਡੀਉ ਐਂਟੀਨਾ ਵੀ ਮਿਲੇ ਹਨ। (ਏਜੰਸੀ)