ਆਮ ਆਦਮੀ ਨੂੰ ਰਾਹਤ, 91 ਰੁਪਏ ਸਸਤਾ ਹੋਇਆ ਵਪਾਰਕ ਐਲਪੀਜੀ ਸਿਲੰਡਰ

ਏਜੰਸੀ

ਖ਼ਬਰਾਂ, ਪੰਜਾਬ

ਆਮ ਆਦਮੀ ਨੂੰ ਰਾਹਤ, 91 ਰੁਪਏ ਸਸਤਾ ਹੋਇਆ ਵਪਾਰਕ ਐਲਪੀਜੀ ਸਿਲੰਡਰ

image

ਨਵੀਂ ਦਿੱਲੀ, 1 ਫ਼ਰਵਰੀ : ਫ਼ਰਵਰੀ ਦੇ ਪਹਿਲੇ ਦਿਨ ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿਚ 91.5 ਰੁਪਏ ਦੀ ਕਟੌਤੀ ਕੀਤੀ ਗਈ ਹੈ। ਪੈਟਰੋਲੀਅਮ ਕੰਪਨੀਆਂ ਨੇ ਅੱਜ ਤੋਂ ਵਪਾਰਕ ਗੈਸ ਦੀਆਂ ਕੀਮਤਾਂ ’ਚ ਕਟੌਤੀ ਕਰ ਦਿਤੀ ਹੈ। ਹਾਲਾਂਕਿ ਘਰੇਲੂ ਗੈਸ ਦੀ ਕੀਮਤ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇੰਡੀਅਨ ਆਇਲ ਮਾਰਕੀਟਿੰਗ ਕੰਪਨੀਆਂ ਨੇ ਫ਼ਰਵਰੀ ਮਹੀਨੇ ਲਈ ਘਰੇਲੂ ਗੈਸ ਦੀਆਂ ਕੀਮਤਾਂ (ਗੈਸ ਸਿਲੰਡਰ ਦੀ ਕੀਮਤ ਅੱਜ) ਜਾਰੀ ਕਰ ਦਿਤੀਆਂ ਹਨ। ਇਸ ਮੁਤਾਬਕ ਬਿਨਾਂ ਸਬਸਿਡੀ ਵਾਲੇ ਸਿਲੰਡਰ (ਐਲਪੀਜੀ ਗੈਸ ਸਿਲੰਡਰ) ਦੀ ਕੀਮਤ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਯਾਨੀ ਦਿੱਲੀ ’ਚ ਘਰੇਲੂ ਗੈਸ ਦੀ ਕੀਮਤ ਬਿਨਾਂ ਕਿਸੇ ਬਦਲਾਅ ਦੇ 899.5 ਰੁਪਏ ’ਤੇ ਹੈ। ਇਸ ਦੇ ਨਾਲ ਹੀ ਤੇਲ ਕੰਪਨੀਆਂ ਨੇ ਵਪਾਰਕ ਗੈਸ ਦੀਆਂ ਕੀਮਤਾਂ ’ਚ ਕਟੌਤੀ ਕੀਤੀ ਹੈ। ਇੰਡੀਅਨ ਆਇਲ  ਨੇ 19 ਕਿਲੋ ਦੇ ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿਚ 91.5 ਰੁਪਏ ਦੀ ਕਟੌਤੀ ਕੀਤੀ ਹੈ। ਜਿਸ ਤੋਂ ਬਾਅਦ ਨਵੀਂ ਦਿੱਲੀ ਵਿਚ 19 ਕਿਲੋ ਦੇ ਗੈਸ ਸਿਲੰਡਰ ਦੀ ਕੀਮਤ 1907 ਰੁਪਏ ਹੋ ਗਈ ਹੈ।     (ਏਜੰਸੀ)