ਲੁਧਿਆਣਾ ਪੁਲਿਸ ਵੱਲੋਂ ਪੁਨੀਤ ਬੈਂਸ ਗੈਂਗ ਦੇ ਦੋ ਮੈਂਬਰ ਅਸਲੇ ਸਣੇ ਕਾਬੂ
ਇਹਨਾਂ ਦੇ ਕਬਜ਼ੇ 'ਚੋਂ 32 ਬੋਰ ਦੇ ਦੋ ਪਿਸਤੌਲ ਅਤੇ ਦੋ ਕਾਰਤੂਸ ਬਰਾਮਦ ਹੋਏ ਹਨ |
ਲੁਧਿਆਣਾ: ਲੁਧਿਆਣਾ ਪੁਲਿਸ ਦੇ ਸੀਆਈਏ ਸਟਾਫ਼ ਨੇ ਗੈਂਗਸਟਰ ਪੁਨੀਤ ਬੈਂਸ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਹਨਾਂ ਦੇ ਕਬਜ਼ੇ 'ਚੋਂ 32 ਬੋਰ ਦੇ ਦੋ ਪਿਸਤੌਲ ਅਤੇ ਦੋ ਕਾਰਤੂਸ ਬਰਾਮਦ ਹੋਏ ਹਨ |
ਇਹ ਵੀ ਪੜ੍ਹੋ: ਜੰਮੂ-ਕਸ਼ਮੀਰ ਵਿਚ ਮਿਲਿਆ ਪਰਫਿਊਮ IED, ਨਾਰਵਾਲ ਮਾਮਲੇ ਨਾਲ ਜੁੜੇ ਆਰਿਫ ਕੋਲੋਂ ਹੋਇਆ ਬਰਾਮਦ
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁਖਬਰ ਦੇ ਆਧਾਰ 'ਤੇ ਮੁਲਜ਼ਮ ਮੇਜਰ ਸਿੰਘ ਉਰਫ ਮੇਜਰ ਸਿੱਧੂ ਨੂੰ ਲਾਡੋਵਾਲ ਇਲਾਕੇ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਦੇ ਕਬਜ਼ੇ 'ਚੋਂ ਇਕ ਪਿਸਤੌਲ 32 ਬੋਰ ਅਤੇ ਇਕ ਟਰਾਲੀ ਬਰਾਮਦ ਕੀਤੀ ਗਈ|
ਪੁਲਿਸ ਨੇ ਪੁਨੀਤ ਬੈਂਸ ਉਰਫ ਮਨੀ ਅਤੇ ਸੋਨੂੰ ਕੁਮਾਰ ਸਾਹਨੀ ਖਿਲਾਫ ਮਾਮਲਾ ਦਰਜ ਕਰਕੇ ਸੋਨੂੰ ਸਾਹਨੀ ਨੂੰ ਪਿਸਤੌਲ 32 ਬੋਰ ਦੇਸੀ ਅਤੇ ਇਕ ਜਿੰਦਾ ਕਾਰਤੂਸ ਸਮੇਤ ਗ੍ਰਿਫਤਾਰ ਕੀਤਾ ਹੈ।
ਇਹ ਵੀ ਪੜ੍ਹੋ: ਹਰਿਆਣਾ ਸਿਵਲ ਸਕੱਤਰੇਤ ਦੀ 9ਵੀਂ ਮੰਜ਼ਿਲ ਤੋਂ ਹੇਠਾਂ ਡਿੱਗਣ ਵਾਲੇ ਨੌਜਵਾਨ ਦੀ ਮੌਤ
ਇਸੇ ਤਰ੍ਹਾਂ ਇਕ ਹੋਰ ਮਾਮਲੇ 'ਚ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਨੇ ਬੀਤੇ ਦਿਨੀਂ ਲੁਧਿਆਣਾ ਦੇ ਕਿਤਾਬ ਬਾਜ਼ਾਰ ਨੇੜੇ ਇਕ ਨਿੱਜੀ ਹੋਟਲ 'ਚ ਬੰਦੂਕ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਵਿਚੋਂ ਇਕ ਮੋਟਰਸਾਈਕਲ, ਇਕ ਐਕਟਿਵਾ, ਇਕ ਕਾਰ ਅਤੇ ਇਕ 32 ਬੋਰ ਦਾ ਪਿਸਤੌਲ ਅਤੇ ਦੋ ਕਾਰਤੂਸ ਬਰਾਮਦ ਹੋਏ ਹਨ।