Punjab News: ਬਠਿੰਡਾ ਜੇਲ ਵਿਚ ਹਵਾਲਾਤੀ ਦੀ ਮੌਤ; ਨਸ਼ਾ ਤਸਕਰੀ ਦੇ ਕੇਸ ਵਿਚ ਨਿਆਇਕ ਹਿਰਾਸਤ ’ਚ ਸੀ ਮ੍ਰਿਤਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੱਤਾਂ ਵਿਚ ਦਰਦ ਹੋਣ ਤੋਂ ਬਾਅਦ ਲਿਆਂਦਾ ਗਿਆ ਸੀ ਹਸਪਤਾਲ

Detainee's death in Bathinda Jail

Punjab News: ਕੇਂਦਰੀ ਜੇਲ ਬਠਿੰਡਾ ਵਿਚ ਬੰਦ ਕੈਦੀ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ। ਮ੍ਰਿਤਕ ਵਿਅਕਤੀ ਨੂੰ ਅਦਾਲਤ ਨੇ 29 ਜਨਵਰੀ ਨੂੰ ਨਸ਼ਾ ਤਸਕਰੀ ਦੇ ਇਕ ਕੇਸ ਵਿਚ ਨਿਆਂਇਕ ਹਿਰਾਸਤ ਵਿਚ ਬਠਿੰਡਾ ਜੇਲ ਭੇਜਿਆ ਸੀ। ਫੜੇ ਗਏ 32 ਸਾਲਾ ਵਿਅਕਤੀ ਦੀ ਪਛਾਣ ਰਮਨਦੀਪ ਸਿੰਘ ਉਰਫ ਹੈਰੀ ਵਾਸੀ ਨੇਹੀਆਂਵਾਲਾ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਕੈਂਟ ਪੁਲਿਸ ਨੇ ਹਾਲ ਹੀ ਵਿਚ ਮ੍ਰਿਤਕ ਵਿਰੁਧ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਸੀ। ਵੀਰਵਾਰ ਨੂੰ ਨਜ਼ਰਬੰਦ ਰਮਨਦੀਪ ਸਿੰਘ ਦੀਆਂ ਲੱਤਾਂ ਵਿਚ ਦਰਦ ਅਤੇ ਤੁਰਨ-ਫਿਰਨ ਵਿਚ ਦਿੱਕਤ ਹੋਣ ਕਾਰਨ ਉਸ ਨੂੰ ਜੇਲ ਤੋਂ ਹਸਪਤਾਲ ਲਿਜਾਇਆ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਦੌਰਾਨ ਉਸ ਦੀ ਤਬੀਅਤ ਅਚਾਨਕ ਵਿਗੜ ਗਈ, ਜਿਸ ਤੋਂ ਬਾਅਦ ਉਸ ਨੂੰ ਬਠਿੰਡਾ ਦੇ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿਤਾ ਗਿਆ ਪਰ ਇਸ ਦੌਰਾਨ ਉਸ ਦੀ ਮੌਤ ਹੋ ਗਈ। ਮੈਡੀਕਲ ਬੋਰਡ ਵਲੋਂ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਫਿਲਹਾਲ ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।

 (For more Punjabi news apart from Detainee's death in Bathinda Jail, stay tuned to Rozana Spokesman)