ਮੋਗਾ 'ਚ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁਠਭੇੜ, ਦੋਵਾਂ ਪਾਸਿਆਂ ਤੋਂ ਹੋਈ ਕਰਾਸ ਫਾਇਰਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁਠਭੇੜ 'ਚ ਜ਼ਖ਼ਮੀ ਹੋਏ 2 ਬਦਮਾਸ਼

Encounter between miscreants and police in Moga, cross firing from both sides

ਮੋਗਾ: ਮੋਗਾ ਦੇ ਫਤਿਹਗੜ੍ਹ ਕੋਰੋਟੋਨਾ ਇਲਾਕੇ ਵਿੱਚ ਬਦਮਾਸ਼ਾ ਅਤੇ ਪੁਲਿਸ ਵਿਚਾਲੇ ਮੁਠਭੇੜ ਹੋ ਗਈ। ਇਸ ਦੌਰਾਨ ਦੋਵੇਂ ਪਾਸਿਆ ਤੋਂ ਕਰਾਸ ਫਾਇਰਿੰਗ ਹੋਈ। ਮੁਠਭੇੜ ਦੌਰਾਨ 2 ਜ਼ਖ਼ਮੀ ਹੋ ਗਏ ਅਤੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨਸੁਾਰ ਮੁਲਜ਼ਮਾਂ ਉੱਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ।ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਕੁਝ ਦਿਨ ਪਹਿਲਾਂ ਕਿਸੇ ਤੋਂ ਕਾਰ ਖੋਹੀ ਸੀ।

ਪੁਲਿਸ ਦੀਆਂ ਫਰੈਸਿਕ ਟੀਮਾਂ ਦੁਆਰਾ ਮੁਠਭੇੜ ਵਾਲੀ ਥਾਂ ਉੱਤੇ ਜਾਂਚ ਕੀਤੀ ਗਈ। ਪੁਲਿਸ ਨੇ ਦੱਸਿਆ ਹੈ ਕਿ ਬਦਮਾਸ਼ਾਂ ਖਿਲਾਫ਼ ਪਹਿਲਾ ਵੀ ਕਈ ਮਾਮਲੇ ਦਰਜ ਹਨ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ 5 ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਅਧਿਕਾਰੀ ਅਜੈ ਗਾਂਧੀ ਨੇ ਕਿਹਾ ਹੈ ਕਿ  ਪੁਲਿਸ ਨੂੰ ਗਿਰੋਹ ਬਾਰੇ ਪਤਾ ਲੱਗਦਾ ਹੈ ਕਿ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਨਾਕਾਬੰਦੀ ਕੀਤੀ। ਪੁਲਿਸ ਨੂੰ ਦੇਖਕੇ ਫਾਇਰਿੰਗ ਕੀਤੀ। ਪੁਲਿਸ ਨੇ 3 ਨੂੰ ਗ੍ਰਿਫ਼ਤਾਰ ਕਰ ਲਿਆ ਅਤੇ 2 ਫਾਇਰਿੰਗ ਦੌਰਾਨ ਜ਼ਖ਼ਮੀ ਹੋ ਗਏ। ਪੁਲਿਸ ਨੇ ਇੰਨ੍ਹਾਂ ਕੋਲੋ ਹਥਿਆਰ ਬਰਾਮਦ ਕੀਤਾ ਹੈ ਅਤੇ ਇਕ ਗੱਡੀ ਵੀ ਬਰਾਮਦ ਕੀਤੀ ਹੈ।