1 ਲੱਖ 9 ਕਿਲੋ ਲਾਹਣ ਅਤੇ 1780 ਲੀਟਰ ਦੇਸੀ ਸ਼ਰਾਬ ਕੀਤੀ ਬਰਾਮਦ

ਏਜੰਸੀ

ਖ਼ਬਰਾਂ, ਪੰਜਾਬ

1 ਲੱਖ 9 ਕਿਲੋ ਲਾਹਣ ਅਤੇ 1780 ਲੀਟਰ ਦੇਸੀ ਸ਼ਰਾਬ ਕੀਤੀ ਬਰਾਮਦ

image

ਅੰਮਿ੍ਰਤਸਰ, 1 ਮਾਰਚ (ਜਗਜੀਤ ਸਿੰਘ ਜੱਗਾ): ਆਬਕਾਰੀ ਵਿਭਾਗ ਅਤੇ ਪੁਲਿਸ ਵਿਭਾਗ ਦੇ ਸਾਂਝੇ ਯਤਨਾਂ ਤਹਿਤ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਅਪਰੇਸ਼ਨ ਰੈੱਡ ਰੋਜ਼ਿਸ ਤਹਿਤ ਅੱਜ ਤੜਕਸਾਰ ਪਿੰਡ ਖਿਆਲਾਂ ਕਲਾਂ ਜ਼ਿਲ੍ਹਾ ਅੰਮਿ੍ਰਤਸਰ ਵਿਖੇ ਛਾਪਾਮਾਰੀ ਕਰ ਕੇ 1 ਲੱਖ 9 ਕਿਲੋ ਲਾਹਣ, 1780 ਲੀਟਰ ਦੇਸੀ ਸ਼ਰਾਬ, 62 ਡਰੱਮ 200 ਲੀਟਰ ਦੇ, 6 ਐਲ.ਪੀ.ਜੀ. ਸਿਲੰਡਰ, 31 ਪਲਾਸਟਿਕ ਕੇਟ 100 ਲੀਟਰ ਦੇ, 2 ਵਾਟਰ ਟੈਂਕ 500 ਲੀਟਰ ਦੇ, 2 ਪਲਾਸਟਿਕ ਡਰੱਮ 50 ਲੀਟਰ ਦੇ ਅਤੇ 11 ਪਲਾਸਟਿਕ ਕੇਨ 45 ਲੀਟਰ ਦੇ ਜ਼ਬਤ ਕੀਤੇ ਹਨ। 
ਇਸ ਸਬੰਧੀ ਪ੍ਰੈੱਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਪਿੰਦਰ ਸਿੰਘ ਡਿਪਟੀ ਕਮਿਸ਼ਨਰ ਐਕਸਾਈਜ਼ ਅਤੇ ਅਵਤਾਰ ਸਿੰਘ ਕੰਗ ਸਹਾਇਕ ਕਮਿਸ਼ਨਰ ਐਕਸਾਈਜ ਨੇ ਦਸਿਆ ਕਿ ਇਸ ਪਿੰਡ ਵਿਖੇ ਇਕ ਨਾਜਾਇਜ਼ ਸ਼ਰਾਬ ਦੀ ਮਿੰਨੀ ਫ਼ੈਕਟਰੀ ਚਲਾਈ ਜਾ ਰਹੀ ਸੀ। ਉਨ੍ਹਾਂ ਦਸਿਆ ਕਿ ਅੱਜ ਤੜਕਸਾਰ ਇਸ ਪਿੰਡ ਵਿਚ ਛਾਪੇਮਾਰੀ ਕੀਤੀ ਗਈ ਅਤੇ 25 ਘਰਾਂ ਦੀ ਤਲਾਸ਼ੀ ਲਈ ਗਈ ਅਤੇ ਮੁਲਜ਼ਮਾਂ ਨਾਲ ਸਬੰਧਤ ਸੱਤ ਘਰਾਂ ਵਿਚ ਇਹ ਬਰਾਮਦਗੀ ਕਰ ਕੇ 8 ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ ਤਿੰਨ ਔਰਤਾਂ ਹਨ। 
ਉਨ੍ਹਾਂ ਦਸਿਆ ਕਿ ਆਬਕਾਰੀ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਲਦੀਪ ਸਿੰਘ, ਸਤਨਾਮ ਸਿੰਘ, ਰਵਿੰਦਰ ਸਿੰਘ, ਧਰਮਵੀਰ ਸਿੰਘ, ਹਰਜਿੰਦਰ ਸਿੰਘ, ਸਵਿੰਦਰ ਕੌਰ, ਪ੍ਰੀਤੀ ਅਤੇ ਸਿਮਰਨਜੀਤ ਕੌਰ ਵੱਡੇ ਪੱਧਰ ਉਤੇ ਸ਼ਰਾਬ ਦੀ ਨਾਜਾਇਜ਼ ਮਿੰਨੀ ਫ਼ੈਕਟਰੀ ਚਲਾ ਰਹੇ ਹਨ ਅਤੇ ਇਸ ਨਾਜਾਇਜ਼ ਸ਼ਰਾਬ ਨੂੰ ਅੰਮਿ੍ਰਤਸਰ ਤੋਂ ਇਲਾਵਾ ਤਰਨਤਾਰਨ ਅਤੇ ਗੁਰਦਾਸਪੁਰ ਵਿਖੇ ਵੇਚ ਰਹੇ ਹਨ। ਉਨ੍ਹਾਂ ਦਸਿਆ ਕਿ ਇਨ੍ਹਾਂ ਮੁਲਜ਼ਮਾਂ ਨੂੰ ਮੌਕੇ ਉਤੇ ਹੀ ਗਿ੍ਰਫ਼ਤਾਰ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਵਿਰੁਧ ਥਾਣਾ ਲੋਪੋਕੇ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। 

ਕੈਪਸ਼ਨ:   ਸ੍ਰੀ ਜਸਪਿੰਦਰ ਸਿੰਘ ਡਿਪਟੀ ਕਮਿਸ਼ਨਰ ਆਬਕਾਰੀ  ਅਵਤਾਰ ਸਿੰਘ ਕੰਗ ਸਹਾਇਕ ਕਮਿਸ਼ਨਰ ਐਕਸਾਈਜ ਅਤੇ ਐਸ.ਪੀ. ਸ੍ਰੀ ਸÇੈਦਰਜੀਤ ਸਿੰਘ।
8--Jagjit singh Jagga 1 Mar 20 ,1
ਛਾਪੇਮਰੀ ਦੌਰਾਨ ਅੱਠ ਵਿਅਕਤੀਆਂ ਨੂੰ ਕੀਤਾ ਗਿ੍ਰਫ਼ਤਾਰ