ਮੋਦੀ ਨੇ ਏਮਜ਼ 'ਚ ਲਵਾਇਆ ਕੋਰੋਨਾ ਟੀਕਾ

ਏਜੰਸੀ

ਖ਼ਬਰਾਂ, ਪੰਜਾਬ

ਮੋਦੀ ਨੇ ਏਮਜ਼ 'ਚ ਲਵਾਇਆ ਕੋਰੋਨਾ ਟੀਕਾ

image

ਨਵੀਂ ਦਿੱਲੀ, 1 ਮਾਰਚ : ਕੋਰੋਨਾ ਵੈਕਸੀਨ ਦਾ ਦੂਜਾ ਪੜਾਅ ਆਮ ਲੋਕਾਂ ਲਈ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਕੋਰੋਨਾ ਦਾ ਟੀਕਾ ਲਗਵਾਇਆ | ਉਨ੍ਹਾਂ ਨੇ ਅੱਜ ਸਵੇਰੇ 6.30 ਵਜੇ ਏਮਜ਼ 'ਚ ਵੈਕਸੀਨ ਦੀ ਪਹਿਲੀ ਡੋਜ਼ ਲਈ | ਪ੍ਰਧਾਨ ਮੰਤਰੀ ਨੇ ਸਵਦੇਸ਼ੀ ਭਾਰਤ ਬਾਇਓਟੈੱਕ ਕੋਵੈਕਸੀਨ ਲਗਵਾਈ ਹੈ | ਉਨ੍ਹਾਂ ਨੂੰ  ਪੁੱਡੂਚੇਰੀ ਦੀ ਨਰਸ ਪੀ. ਨਿਵੇਦਾ ਨੇ ਵੈਕਸੀਨ ਲਗਾਈ | ਮੋਦੀ ਨੇ ਵੈਕਸੀਨ ਲਗਾਵਾਉਂਦੇ ਸਮੇਂ ਮੁਸਕੁਰਾਉਂਦੀ ਹੋਈ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ | ਇਸ ਜ਼ਰੀਏ ਉਨ੍ਹਾਂ ਨੇ ਵੈਕਸੀਨ ਨੂੰ  ਲੈ ਕੇ ਆਮ ਲੋਕਾਂ ਦੇ ਮਨ ਦੀਆਂ ਸ਼ੰਕਾਵਾਂ ਨੂੰ  ਦੂਰ ਕਰਨ ਦੀ ਕੋਸ਼ਿਸ਼ ਕੀਤੀ | 
ਨਾਲ ਹੀ ਵਿਰੋਧੀ ਧਿਰ ਦੇ ਉਨ੍ਹਾਂ ਆਗੂਆਂ ਨੂੰ  ਵੀ ਸੰਦੇਸ਼ ਦਿਤਾ, ਜਿਨ੍ਹਾਂ ਨੇ ਵੈਕਸੀਨੇਸ਼ਨ ਦੀ ਮਨਜ਼ੂਰੀ ਦੀ ਪ੍ਰਕਿਰਿਆ ਅਤੇ ਪ੍ਰਧਾਨ ਮੰਤਰੀ ਮੋਦੀ 'ਤੇ ਸਵਾਲ ਚੁੱਕੇ ਸਨ | ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ 'ਤੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, 'ਕੋਰੋਨਾ ਵਿਰੁਧ ਗਲੋਬਲ ਲੜਾਈ ਨੂੰ  ਮਜਬੂਤ ਕਰਨ 'ਚ ਸਾਡੇ ਡਾਕਟਰ ਅਤੇ ਵਿਗਿਆਨੀਆਂ ਨੇ ਜਿਸ ਤੇਜੀ ਨਾਲ ਕੰਮ ਕੀਤਾ ਹੈ, ਉਹ ਅਸਾਧਾਰਣ ਹੈ | ਮੈਂ ਸਾਰੇ ਯੋਗ ਲੋਕਾਂ ਨੂੰ  ਅਪੀਲ ਕਰਦਾ ਹਾਂ ਕਿ ਉਹ ਵੈਕਸੀਨ ਲਗਵਾਉਣ | ਅਸੀਂ ਇਕੱਠੇ ਮਿਲ ਕੇ ਦੇਸ਼ ਨੂੰ  ਕੋਰੋਨਾ ਮੁਕਤ ਬਣਾਉਣਾ ਹੈ |    
    (ਪੀਟੀਆਈ)