ਈ.ਯੂ ਵਿਚ ਸ਼ਾਮਲ ਹੋਇਆ ਯੂਕਰੇਨ, ਯੂਰਪੀਅਨ ਯੂਨੀਅਨ ਨੇ ਸਰਬਸੰਮਤੀ ਨਾਲ ਅਰਜ਼ੀ ਕੀਤੀ ਮਨਜ਼ੂਰ

ਏਜੰਸੀ

ਖ਼ਬਰਾਂ, ਪੰਜਾਬ

ਈ.ਯੂ ਵਿਚ ਸ਼ਾਮਲ ਹੋਇਆ ਯੂਕਰੇਨ, ਯੂਰਪੀਅਨ ਯੂਨੀਅਨ ਨੇ ਸਰਬਸੰਮਤੀ ਨਾਲ ਅਰਜ਼ੀ ਕੀਤੀ ਮਨਜ਼ੂਰ

image

ਆਨਲਾਈਨ ਸੰਬੋਧਨ ਕਰਦੇ ਹੋਏ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ

ਕੀਵ, 1 ਮਾਰਚ : ਰੂਸੀ ਹਮਲੇ ਦਰਮਿਆਨ ਯੂਰਪੀਨ ਯੂਨੀਅਨ (ਈ.ਯੂ.) ਨੇ ਯੂਕਰੇਨ ਦੀ ਮੈਂਬਰਸ਼ਿਪ ਨੂੰ  ਮਨਜ਼ੂਰੀ ਦੇ ਦਿਤੀ ਹੈ | ਇਸ ਨਾਲ ਹੀ ਯੂਕਰੇਨ ਹੁਣ ਯੂਰਪੀਅਨ ਯੂਨੀਅਨ ਦਾ ਹਿੱਸਾ ਬਣ ਗਿਆ ਹੈ | ਇਸ ਤੋਂ ਪਹਿਲਾਂ ਸੋਮਵਾਰ ਨੂੰ  ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜੇਲੇਂਸਕੀ ਨੇ ਈ.ਯੂ. ਦੀ ਮੈਂਬਰਸ਼ਿਪ ਲਈ ਅਰਜ਼ੀ 'ਤੇ ਦਸਤਖ਼ਤ ਕਰ ਕੇ ਜਲਦ ਤੋਂ ਜਲਦ ਪ੍ਰਵਾਨਗੀ ਦੇਣ ਦੀ ਅਪੀਲ ਕੀਤੀ ਸੀ |
ਉਥੇ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜੇਲੇਂਸਕੀ ਨੇ ਅੱਜ ਆਨਲਾਈਨ ਯੂਰਪੀਅਨ ਸੰਸਦ ਨੂੰ  ਸੰਬੋਧਨ ਕੀਤਾ | ਇਸ ਦੌਰਾਨ ਜੇਲੇਂਸਕੀ ਨੇ ਕਿਹਾ ਕਿ ਰੂਸ ਨੇ ਆਮ ਲੋਕਾਂ 'ਤੇ ਮਿਜ਼ਾਈਲਾਂ ਚਲਾਈਆਂ, ਕਰੂਜ਼ ਮਿਜ਼ਾਈਲਾਂ ਦਾਗੀਆਂ | ਇਸ ਨੂੰ  ਕੋਈ ਮਾਫ਼ ਨਹੀਂ ਕਰੇਗਾ, ਨਾ ਕੋਈ ਭੁੱਲੇਗਾ | ਇਸ ਦੌਰਾਨ ਯੂਰਪੀ ਸੰਸਦ ਵਿਚ ਮੌਜੂਦ ਪ੍ਰਤੀਨਿਧਾਂ ਨੇ ਤਾੜੀਆਂ ਵਜਾ ਕੇ ਜੇਲੇਂਸਕੀ ਦੇ ਬਿਆਨ ਦਾ ਸਮਰਥਨ ਕੀਤਾ | ਜੇਲੇਂਸਕੀ ਨੇ ਕਿਹਾ ਕਿ ਖਾਰਕੀਵ ਵਿਚ ਰੂਸ ਦੀ ਬੰਬਾਰੀ ਯੁੱਧ ਅਪਰਾਧ ਹੈ | ਰੂਸ ਨੇ ਇਥੇ ਕਰੂਜ਼ ਮਿਜ਼ਾਈਲਾਂ ਦਾਗੀਆਂ | ਮਿਜ਼ਾਈਲ ਹਮਲੇ ਵਿਚ 16 ਲੋਕਾਂ ਦੀ ਮੌਤ ਹੋਈ |
ਯੂਕਰੇਨ ਵਿਚ ਰੂਸੀ ਹਮਲਿਆਂ 'ਚ ਹੁਣ ਤਕ 16 ਸਕੂਲੀ ਬੱਚਿਆਂ ਦੀ ਮੌਤ ਹੋ ਚੁੱਕੀ ਹੈ | ਜੇਲੇਂਸਕੀ ਨੇ ਕਿਹਾ ਕਿ ਸਾਡੇ ਨਾਗਰਿਕ ਹਮਲੇ ਦੀ ਕੀਮਤ ਚੁਕਾ ਰਹੇ ਹਨ | ਅਸੀਂ ਅਪਣੀ ਆਜ਼ਾਦੀ ਦੀ ਲੜਾਈ ਲੜ ਰਹੇ ਹਾਂ | ਜੇਲੇਂਸਕੀ ਨੇ ਯੂਰਪੀ ਸੰਘ ਨੂੰ  ਕਿਹਾ ਕਿ ਤੁਸੀਂ ਸਾਬਤ ਕਰ ਦਿਤਾ ਕਿ ਤੁਸੀਂ ਯੂਕਰੇਨ ਦੇ ਨਾਲ ਹੋ | ਜੇਲੇਂਸਕੀ ਨੇ ਕਿਹਾ ਕਿ ਅਸੀਂ ਅਪਣੇ ਦੇਸ਼ ਲਈ ਲੜ ਰਹੇ ਹਾਂ | ਸਾਡੇ ਸ਼ਹਿਰ ਬਲਾਕ ਹੋ ਗਏ ਹਨ | ਇਸ ਦੇ ਬਾਵਜੂਦ ਅਸੀਂ ਆਜ਼ਾਦ ਹਾਂ | ਕੋਈ ਸਾਨੂੰ ਤੋੜਨ ਵਾਲਾ ਨਹੀਂ | ਅਸੀਂ ਮਜ਼ਬੂਤ ਹਾਂ, ਅਸੀਂ ਯੂਕਰੇਨੀਅਨ ਹਾਂ |
 ਉਨ੍ਹਾਂ ਨੇ ਯੂਰਪੀਅਨ ਯੂਨੀਅਨ ਦੀ ਸੰਸਦ ਨੂੰ  ਸੰਬੋਧਨ ਕਰਦਿਆਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਅੱਜ ਅਸੀਂ ਹਰ ਕਿਸੇ ਨੂੰ  ਦਿਖਾ ਰਹੇ ਹਾਂ ਕਿ ਅਸੀਂ ਕੀ ਹਾਂ... ਅਸੀਂ ਸਾਬਤ ਕਰ ਦਿਤਾ ਹੈ ਕਿ ਘਟੋ-ਘੱਟ, ਅਸੀਂ ਤੁਹਾਡੇ ਵਰਗੇ ਹੀ ਹਾਂ | ਉਨ੍ਹਾਂ ਸੋਮਵਾਰ ਨੂੰ  ਕਿਹਾ ਸੀ ਕਿ ਕੀਵ ਢਿੱਲ ਦੇਣ ਲਈ ਤਿਆਰ ਨਹੀਂ ਹੈ ਜਦ ਇਕ ਪੱਖ ਦੂਜੇ ਨੂੰ  ਰਾਕੇਟ ਅਤੇ ਹਥਿਆਰਾਂ ਨਾਲ ਨਿਸ਼ਾਨਾ ਬਣਾ ਰਿਹਾ ਹੋਵੇ |             (ਏਜੰਸੀ)