SGPC Elections 2024 News: SGPC ਚੋਣਾਂ ਲਈ ਕਰਨਾ ਪਵੇਗਾ ਇੰਤਜ਼ਾਰ, ਵੋਟਰ ਰਜਿਸਟ੍ਰੇਸ਼ਨ 30 ਅਪ੍ਰੈਲ ਤੱਕ ਵਧੀ 

ਏਜੰਸੀ

ਖ਼ਬਰਾਂ, ਪੰਜਾਬ

ਰੋਲਿੰਗ, ਪ੍ਰਿੰਟਿੰਗ ਅਤੇ ਪਲੇਸਮੈਂਟ ਲਈ ਹੱਥ-ਲਿਖਤਾਂ ਦੀ ਤਿਆਰੀ : 1 ਮਈ, 2024 ਤੋਂ 20 ਮਈ, 2024 ਤੱਕ

SGPC

SGPC Elections 2024 News In Punjabi: ਅੰਮ੍ਰਿਤਸਰ -  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਪ੍ਰਕਿਰਿਆ ਦੇ ਮੱਦੇਨਜ਼ਰ ਵੋਟਰ ਰਜਿਸਟ੍ਰੇਸ਼ਨ ਦੀ ਮਿਤੀ 30 ਅਪ੍ਰੈਲ ਤੱਕ ਵਧਾਈ ਗਈ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਚੰਡੀਗੜ੍ਹ ਵਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ। ਵੋਟਰ ਰਜਿਸਟ੍ਰੇਸ਼ਨ : 30 ਅਪ੍ਰੈਲ, 2024 ਤੱਕ ਵਧਾਇਆ ਗਿਆ ਹੈ। 

ਰੋਲਿੰਗ, ਪ੍ਰਿੰਟਿੰਗ ਅਤੇ ਪਲੇਸਮੈਂਟ ਲਈ ਹੱਥ-ਲਿਖਤਾਂ ਦੀ ਤਿਆਰੀ : 1 ਮਈ, 2024 ਤੋਂ 20 ਮਈ, 2024 ਤੱਕ। ਸ਼ੁਰੂਆਤੀ ਰੋਲ ਦਾ ਪ੍ਰਕਾਸ਼ਨ : 21 ਮਈ, 2024 ਨੂੰ ਕੀਤਾ ਜਾਵੇਗਾ। ਦਾਅਵਿਆਂ ਅਤੇ ਇਤਰਾਜ਼ਾਂ ਬਾਰੇ ਜਾਣਕਾਰੀ : 21 ਮਈ, 2024, ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਦੀ ਆਖ਼ਰੀ ਮਿਤੀ : 11 ਜੂਨ, 2024 ਨਿਰਧਾਰਿਤ ਕੀਤੀ ਗਈ ਹੈ। 

ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 21 ਜੂਨ, 2024 ਨੂੰ ਕੀਤਾ ਜਾਵੇਗਾ, ਸਪਲੀਮੈਂਟਰੀ ਰੋਲ ਅਤੇ ਪ੍ਰਿੰਟਿੰਗ ਦੀ ਤਿਆਰੀ : 2 ਜੁਲਾਈ ਨੂੰ ਅਤੇ ਅੰਤਿਮ ਪ੍ਰਕਾਸ਼ਨ 3 ਜੁਲਾਈ ਨੂੰ ਹੋਵੇਗਾ।  ਇਸ ਦੇ ਨਾਲ ਹੀ ਬਿਨੈਕਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਰਜਿਸਟ੍ਰੇਸ਼ਨ ਫਾਰਮ ਸੂਚਨਾ ਅਨੁਸਾਰ ਨਾਮਜ਼ਦ ਅਧਿਕਾਰੀਆਂ ਦੇ ਦਫ਼ਤਰ ਵਿਚ ਜਮ੍ਹਾਂ ਕਰਾਉਣ।  

(For more news apart from SGPC Elections 2024 News In Punjabi:, stay tuned to Rozana Spokesman)