Weather Alert: ਮੌਸਮ ਵਿਭਾਗ ਵੱਲੋਂ ​​​​​​​ਚੱਕਰਵਾਤੀ ਤੂਫਾਨ ਨੂੰ ਲੈ ਕੇ ਅਲਰਟ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੱਛਮੀ ਗੜਬੜੀ ਸਰਗਰਮ ਹੋਣ ਕਾਰਨ ਅੱਜ ਪੈ ਸਕਦੈ ਮੀਂਹ, ਤੂਫ਼ਾਨ ਦਾ ਯੈਲੋ ਅਲਰਟ

There is a possibility of the weather deteriorating again, it may rain tomorrow

ਚੰਡੀਗੜ੍ : ਪੰਜਾਬ ’ਚ ਭਲਕੇ ਮੌਸਮ ਨੂੰ ਲੈ ਕੇ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ। ਮੌਸਮ ਵਿਭਾਗ ਵਲੋਂ ਅੱਜ ਪੰਜਾਬ ’ਚ ਕਿਸੇ ਵੀ ਤਰ੍ਹਾਂ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ ਤੇ ਅੱਜ ਜ਼ਿਆਦਾਤਰ ਜ਼ਿਲ੍ਹਿਆਂ ’ਚ ਧੁੱਪ ਖਿੜੀ ਰਹੇਗੀ। ਮੌਸਮ ਵਿਭਾਗ ਦੇ ਮੁਤਾਬਕ ਅੱਜ ਦੇਰ ਸ਼ਾਮ ਤਕ ਇਕ ਨਵੀਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ।

ਇਸ ਕਾਰਨ ਪੰਜਾਬ ’ਚ 3 ਮਾਰਚ ਨੂੰ ਮੀਂਹ ਅਤੇ ਤੂਫ਼ਾਨ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਭਲਕੇ ਗਰਜ ਦੇ ਨਾਲ ਬਿਜਲੀ ਚਮਕਣ ਦਾ ਵੀ ਅਲਰਟ ਜਾਰੀ ਕੀਤਾ ਗਿਆ ਹੈ। ਇਸ ਲਈ ਜੇਕਰ ਭਲਕੇ ਤੁਹਾਡਾ ਕਿਤੇ ਦੂਰ-ਦੁਰਾਡੇ ਜਾਣ ਦਾ ਪ੍ਰੋਗਰਾਮ ਹੈ ਤਾਂ ਇਕ ਵਾਰ ਮੌਸਮ ਨੂੰ ਦੇਖ ਹੀ ਅਪਣਾ ਪਲਾਨ ਬਣਾਉ, ਕਿਉਂਕਿ ਮੀਂਹ ਅਤੇ ਤੂਫ਼ਾਨ ਕਾਰਨ ਤੁਹਾਨੂੰ ਰਾਹ ’ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਮੌਸਮ ਵਿਗਿਆਨ ਕੇਂਦਰ ਅਨੁਸਾਰ ਪੰਜਾਬ ਦੇ ਵੱਖ-ਵੱਖ ਇਲਾਕਿਆਂ ’ਚ ਗੜੇਮਾਰੀ ਅਤੇ ਮੀਂਹ ਕਾਰਨ ਤਾਪਮਾਨ ’ਚ ਥੋੜੀ ਗਿਰਾਵਟ ਆਈ ਹੈ ਪਰ ਸਨਿਚਰਵਾਰ ਨੂੰ ਧੁੱਪ ਵਾਲੇ ਮੌਸਮ ਤੋਂ ਬਾਅਦ ਤਾਪਮਾਨ 3.5 ਡਿਗਰੀ ਵੱਧ ਗਿਆ ਅਤੇ ਆਮ ਤਕ ਪਹੁੰਚ ਗਿਆ। ਇਸ ਤੋਂ ਇਲਾਵਾ ਸੂਬੇ ’ਚ ਸੱਭ ਤੋਂ ਵੱਧ ਤਾਪਮਾਨ ਮੋਹਾਲੀ ’ਚ 26.8 ਡਿਗਰੀ ਦਰਜ ਕੀਤਾ ਗਿਆ।

ਭਾਵੇਂ ਮਾਰਚ ਦੀ ਸ਼ੁਰੂਆਤ ਮੀਂਹ ਨਾਲ ਹੋਈ ਸੀ ਪਰ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਮਾਰਚ ਦਾ ਮਹੀਨਾ ਵੀ ਗਰਮ ਰਹੇਗਾ। ਮਾਰਚ ਦੇ ਪਹਿਲੇ 15 ਦਿਨਾਂ ਲਈ ਤਾਪਮਾਨ ਆਮ ਨਾਲੋਂ ਉਪਰ ਰਹੇਗਾ। ਮੌਸਮ ਵਿਭਾਗ ਅਨੁਸਾਰ ਮਾਰਚ ਦੇ ਪਹਿਲੇ ਹਫ਼ਤੇ ਪੰਜਾਬ ਅਤੇ ਆਲੇ-ਦੁਆਲੇ ਦੇ ਸੂਬਿਆਂ ’ਚ ਤਾਪਮਾਨ ਆਮ ਨਾਲੋਂ 2 ਤੋਂ 4 ਡਿਗਰੀ ਵੱਧ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 7 ਤੋਂ 14 ਮਾਰਚ ਤਕ ਤਾਪਮਾਨ ਆਮ ਨਾਲੋਂ ਵੱਧ ਰਹੇਗਾ।