38 ਭਾਰਤੀਆਂ ਦੇ ਅੰਗ ਪਹੁੰਚੇ ਅੰਮ੍ਰਿਤਸਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਰਾਕ ਵਿਚ ਮਾਰੇ ਗਏ 39 ਭਾਰਤੀਆਂ ਵਿਚੋਂ 38 ਭਾਰਤੀਆਂ ਦੀ ਮ੍ਰਿਤਕ ਦੇਹਾਂ/ਅਵਸ਼ੇਸ਼ਾਂ ਨੂੰ ਲੈ ਕੇ ਵਿਸ਼ੇਸ਼ ਮਿਲਿਟਰੀ ਜਹਾਜ਼ c-17 ਰਾਹੀਂ ਜਨਰਲ ਵੀ.ਕੇ ਸਿੰਘ ਪੰਜਾਬ...

deadbody

ਅੰਮ੍ਰਿਤਸਰ : ਇਰਾਕ ਵਿਚ ਮਾਰੇ ਗਏ 39 ਭਾਰਤੀਆਂ ਵਿਚੋਂ 38 ਭਾਰਤੀਆਂ ਦੀ ਮ੍ਰਿਤਕ ਦੇਹਾਂ/ਅਵਸ਼ੇਸ਼ਾਂ ਨੂੰ ਲੈ ਕੇ ਵਿਸ਼ੇਸ਼ ਮਿਲਿਟਰੀ ਜਹਾਜ਼ c-17 ਰਾਹੀਂ ਜਨਰਲ ਵੀ.ਕੇ ਸਿੰਘ ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚੇ। ਇਨ੍ਹਾਂ 38 ਭਾਰਤੀਆਂ ‘ਚ 27 ਪੰਜਾਬੀ ਹਨ ਜੋ ਗਏ ਤਾਂ ਇਰਾਕ ਕਮਾਈ ਕਰਨ ਦੇ ਸੁਪਨੇ ਨਾਲ ਸਨ ਪਰ ਅੱਜ ਵਾਪਸ ਅਪਣੀ ਧਰਤੀ ‘ਤੇ ਤਾਬੂਤ ‘ਚ ਬੰਦ ਹੋ ਕੇ ਪਹੁੰਚੇ ਹਨ।

ਸਰਕਾਰ ਵਲੋਂ ਵੀ.ਕੇ ਸਿੰਘ ਇਨ੍ਹਾਂ ਮ੍ਰਿਤਕ ਦੇਹਾਂ ਨੂੰ ਮਿਲਿਟਰੀ ਜਹਾਜ਼ ਰਾਹੀਂ ਲੈ ਕੇ ਭਾਰਤ ਆਏ ਹਨ। 27 ਪੰਜਾਬੀਆਂ ਸਮੇਤ ਕੁੱਲ 39 ਭਾਰਤੀਆਂ ਦੇ ਅਵਸ਼ੇਸ਼ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਵਿਖੇ ਪਹੁੰਚੇ ਹਨ। ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਬਿਨ੍ਹਾ ਤਾਬੂਤ ਖੋਲਿਆਂ ਹੀ ਇਹਨਾਂ ਅਵਸ਼ੇਸ਼ਾਂ ਦਾ ਅੰਤਿਮ ਸੰਸਕਾਰ ਕਰਨ ਦੀ ਗੱਲ ਕਹੀ ਹੈ

ਪਰ ਮ੍ਰਿਤਕ ਪਰਿਵਾਰ ਵਾਲਿਆਂ ਦੇ ਘਰਦਿਆਂ ਦੀ ਇਹ ਜ਼ਿਦ ਹੈ ਕਿ ਉਹ ਸਸਕਾਰ ਤੋਂ ਪਹਿਲਾਂ ਤਾਬੂਤ ਖੋਲ੍ਹ ਕੇ ਅਪਣੇ ਬੱਚਿਆਂ ਦੀ ਦੇਹਾਂ/ਅਵਸ਼ੇਸ਼ ਦੇਖਣਾ ਚਾਹੁੰਦੇ ਹਨ। ਇਸ ਲਈ ਪਰਿਵਾਰ ਵਾਲਿਆਂ ਨੇ ਅੰਮ੍ਰਿਤਸਰ ਹਵਾਈ ਅੱਡੇ ਦੇ ਬਾਹਰ ਅੱਜ ਧਰਨਾ ਵੀ ਦਿਤਾ। ਪੀੜਤ ਪਰਿਵਾਰਾਂ ਦਾ ਇਹ ਕਹਿਣਾ ਹੈ ਕਿ ਉਨ੍ਹਾਂ ਨੂੰ ਹਵਾਈ ਅੱਡੇ ਦੇ ਅੰਦਰ ਨਹੀਂ ਜਾਣ ਦਿਤਾ ਜਾ ਰਿਹਾ ਜੋ ਕਿ ਪੂਰੀ ਤਰ੍ਹਾਂ ਗਲਤ ਹੈ ਪਰ ਹਵਾਈ ਅੱਡੇ ਦੇ ਸੰਚਾਲਕ ਅਤੇ ਸਰਕਾਰ ਸੁਰੱਖਿਆ ਦਾ ਹਵਾਲਾ ਦੇ ਕੇ ਅੰਦਰ ਨਹੀਂ ਜਾਣ ਦੇ ਰਹੇ।

ਭਾਰਤ ਬੰਦ ਦੇ ਚਲਦਿਆਂ ਸਰਕਾਰ ਵਲੋਂ ਇਹ ਵੀ ਸੁਨਿਸ਼ਚਤ ਕੀਤਾ ਗਿਆ ਹੈ ਕਿ ਇਨ੍ਹਾਂ ਪੰਜਾਬੀਆਂ ਨੂੰ ਉਨ੍ਹਾਂ ਦੇ ਘਰ ਤਕ ਸਹੀ ਤਰੀਕੇ ਨਾਲ ਪਹੁੰਚਿਆ ਜਾਵੇ। ਕੋਲਕਾਤਾ ਤੇ ਬਿਹਾਰ ਲਿਜਾਏ ਜਾਣ ਵਾਲੇ ਅਵਸ਼ੇਸ਼ਾਂ ਨੂੰ ਪਹਿਲਾਂ ਸਿਵਲ ਹਸਪਤਾਲ ਰੱਖੇ ਗਏ ਹਨ ਅਤੇ ਮੁੜ ਕੇ ਇਥੋਂ ਉਨ੍ਹਾਂ ਨੂੰ ਕੋਲਕਾਤਾ ਅਤੇ ਬਿਹਾਰ ਵਿਖੇ ਪਹੁੰਚਾਇਆ ਜਾਵੇਗਾ।