ਅਮਰੀਕਾ : ਸਿੱਖ ਦੀ ਹਤਿਆ ਕਰ ਕੇ ਲਾਸ਼ ਨਹਿਰ ਵਿਚ ਸੁੱਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਮਰੀਕਾ ਦੇ ਕੈਲੇਫ਼ੋਰਨੀਆ ਸੂਬੇ ਵਿਚ ਇਕ ਬਜ਼ੁਰਗ ਸਿੱਖ ਦੀ ਹਤਿਆ ਕਰ ਕੇ ਲਾਸ਼ ਨਹਿਰ ਵਿਚ ਸੁੱਟ ਦਿਤੀ ਗਈ। ਅਜੇ ਇਕ ਦਿਨ ਪਹਿਲਾਂ ਸੈਕਰਾਮੈਂਟ ਵਿਖੇ ਸਿਮਰਨਜੀਤ ਸਿੰਘ ਨਾਂ ਦੇ

Murder

ਲਾਸ ਏਂਜਲਸ, 29 ਜੁਲਾਈ : ਅਮਰੀਕਾ ਦੇ ਕੈਲੇਫ਼ੋਰਨੀਆ ਸੂਬੇ ਵਿਚ  ਇਕ ਬਜ਼ੁਰਗ ਸਿੱਖ ਦੀ ਹਤਿਆ ਕਰ ਕੇ ਲਾਸ਼ ਨਹਿਰ ਵਿਚ ਸੁੱਟ ਦਿਤੀ ਗਈ। ਅਜੇ ਇਕ ਦਿਨ ਪਹਿਲਾਂ ਸੈਕਰਾਮੈਂਟ ਵਿਖੇ ਸਿਮਰਨਜੀਤ ਸਿੰਘ ਨਾਂ ਦੇ ਸਿੱਖ ਨੌਜਵਾਨ ਦੀ ਗੋਲੀਆਂ ਮਾਰ ਕੇ ਹਤਿਆ ਕਰ ਦਿਤੀ ਗਈ ਸੀ।
ਸੁਬੇਗ ਸਿੰਘ (68) ਬੀਤੀ 23 ਜੂਨ ਤੋਂ ਲਾਪਤਾ ਸਨ ਅਤੇ ਉਨ੍ਹਾਂ ਦੀ ਲਾਸ਼ ਨਹਿਰ ਵਿਚੋਂ ਮਿਲੀ। ਉਨ੍ਹਾਂ ਦੇ ਸਰੀਰ 'ਤੇ ਡੂੰਘੇ ਜ਼ਖ਼ਮਾਂ ਦੇ ਨਿਸ਼ਾਨ ਮਿਲੇ ਹਨ। ਕੈਲੇਫ਼ੋਰਨੀਆ ਪੁਲਿਸ ਨੇ ਕਿਹਾ ਕਿ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬਜ਼ੁਰਗ ਸਿੱਖ ਦੀ ਹਤਿਆ ਪਿੱਛੇ ਕਿਸ ਦਾ ਹੱਥ ਹੈ। ਸਿੱਖ ਅਮਰੀਕੀ ਲੀਗਲ ਡਿਫ਼ੈਂਸ ਐਂਡ ਐਜੁਕੇਸ਼ਨ ਫ਼ੰਡ (ਸਾਲਡੈਫ਼) ਨੇ ਕਿਹਾ ਕਿ ਦੋਹਾਂ ਘਟਨਾਵਾਂ ਦੀ ਜਾਂਚ ਨਾਲ ਫ਼ਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਕੀ ਇਹ ਹਮਲੇ ਨਸਲਵਾਦ ਤੋਂ ਪ੍ਰੇਰਿਤ ਸਨ। ਜਥੇਬੰਦੀ ਵਲੋਂ ਜਾਂਚ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦਿਤਾ ਜਾ ਰਿਹਾ ਹੈ।
ਇਥੇ ਦਸਣਾ ਬਣਦਾ ਹੈ ਕਿ ਸਿਮਰਨਜੀਤ ਸਿੰਘ ਦੀ ਇਕ ਗੈਸ ਸਟੇਸ਼ਨ ਦੇ ਬਾਹਰ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ ਸੀ ਅਤੇ ਤਾਜ਼ਾ ਘਟਨਾ ਪਿੱਛੋਂ ਸਿੱਖਾਂ ਵਿਚ ਰੋਸ ਪਾਇਆ ਜਾ ਰਿਹਾ ਹੈ। (ਪੀਟੀਆਈ)