'ਰੋਜ਼ਾਨਾ ਸਪੋਕਸਮੈਨ' ਦੇ ਬਾਨੀ ਮੁੱਖ ਸੰਪਾਦਕ ਜੋਗਿੰਦਰ ਸਿੰਘ ਕੈਪਟਨ ਨਾਲ ਦੁਖ ਸਾਂਝਾ ਕਰਨ ਪੁੱਜੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਰੋਜ਼ਾਨਾ ਸਪੋਕਸਮੈਨ' ਦੇ ਬਾਨੀ ਮੁੱਖ ਸੰਪਾਦਕ ਸ. ਜੋਗਿੰਦਰ ਸਿੰਘ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਤੇ ਮੁੱਖ ਮੰਤਰੀ ਦੇ ਸਤਿਕਾਰਯੋਗ..

Joginder Singh and Amarinder Singh

 

ਪਟਿਆਲਾ, 28 ਜੁਲਾਈ (ਸਪੋਸਕਮੈਨ ਸਮਾਚਾਰ ਸੇਵਾ) : 'ਰੋਜ਼ਾਨਾ ਸਪੋਕਸਮੈਨ' ਦੇ ਬਾਨੀ ਮੁੱਖ ਸੰਪਾਦਕ ਸ. ਜੋਗਿੰਦਰ ਸਿੰਘ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਤੇ ਮੁੱਖ ਮੰਤਰੀ ਦੇ ਸਤਿਕਾਰਯੋਗ ਮਾਤਾ 'ਰਾਜਮਾਤਾ' ਮੋੰਿਹੰਦਰ ਕੌਰ ਦੇ ਅਕਾਲ ਚਲਾਣੇ 'ਤੇ ਉਨ੍ਹਾਂ ਨਾਲ ਦੁਖ ਸਾਂਝਾ ਕੀਤਾ। ਉਨ੍ਹਾਂ ਨਾਲ 'ਰੋਜ਼ਾਨਾ ਸਪੋਕਸਮੈਨ' ਦੇ ਸਹਾਇਕ ਸੰਪਾਦਕ ਬੀਬਾ ਨਿਮਰਤ ਕੌਰ ਵੀ ਸਨ।
ਸ. ਜੋਗਿੰਦਰ ਸਿੰਘ ਨੇ ਅਪਣੇ ਅਤੇ ਸਪੋਕਸਮੈਨ ਪਰਵਾਰ ਵਲੋਂ ਕੈਪਟਨ ਨਾਲ ਰਾਜਮਾਤਾ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਵੱਡੇ ਘਾਟੇ ਲਈ ਪਰਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਅਪਣੀ ਸੰਵੇਦਨਾ ਪ੍ਰਗਟ ਕਰਦਿਆਂ ਰਾਜਮਾਤਾ ਨੂੰ ਇਕ ਉਘੀ ਸਮਾਜ ਸੇਵਕਾ ਅਤੇ ਨਿਮਰਤਾ ਦੀ ਪੁੰਜ ਸ਼ਖ਼ਸੀਅਤ ਦਸਿਆ ਤੇ ਕਿਹਾ ਕਿ ਰਾਜਮਾਤਾ ਦੀ ਦੇਸ਼ ਅਤੇ ਸਮਾਜ ਪ੍ਰਤੀ ਦੇਣ ਲਈ ਉਨ੍ਹਾਂ ਨੂੰ ਸਦਾ ਯਾਦ ਰਖਿਆ ਜਾਵੇਗਾ।
ਜੋਗਿੰਦਰ ਸਿੰਘ ਅਤੇ ਬੀਬਾ ਨਿਮਰਤ ਕੌਰ ਨੇ ਸ਼ਾਹੀ ਪਰਵਾਰ ਅਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ, ਉਨ੍ਹਾਂ ਦੀ ਸਪੁੱਤਰੀ ਬੀਬਾ ਜੈਇੰਦਰ ਕੌਰ ਤੇ ਯੁਵਰਾਜ ਰਣਇੰਦਰ ਸਿੰਘ ਨਾਲ ਵੀ ਮੁਲਾਕਾਤ ਕੀਤੀ ਅਤੇ ਰਾਜਮਾਤਾ ਦੇ ਦੇਹਾਂਤ 'ਤੇ ਦੁੱਖ ਸਾਂਝਾ ਕੀਤਾ। ਇਸ ਮੌਕੇ ਮੁੱਖ ਮੰਤਰੀ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ, ਓਐਸਡੀ ਮੇਜਰ ਅਮਰਦੀਪ ਸਿੰਘ, ਸਕੱਤਰ ਐਮ.ਪੀ. ਸਿੰਘ, ਸੁਰੱਖਿਆ ਸਲਾਹਕਾਰ ਏ.ਡੀ.ਜੀ.ਪੀ. ਖ਼ੂਬੀ ਰਾਮ, ਓ.ਐਸ.ਡੀ. ਕਰਨ ਸੇਖੋਂ ਆਦਿ ਮੌਜੂਦ ਸਨ। ਇਸ ਮਗਰੋਂ ਸ. ਜੋਗਿੰਦਰ ਸਿੰਘ ਅਤੇ ਬੀਬਾ ਨਿਮਰਤ ਕੌਰ ਨੂੰ ਮੁੱਖ ਮੰਤਰੀ ਦੇ ਸਲਾਹਕਾਰ ਸ. ਭਰਤਇੰਦਰ ਸਿੰਘ ਚਾਹਲ ਅਪਣੇ ਘਰ ਲੈ ਗਏ।