ਸਿਹਤ ਵਿਭਾਗ ਲੋੜਵੰਦਾਂ ਤੇ ਗ਼ਰੀਬਾਂ ਦੇ ਮੁਫ਼ਤ ਦੰਦ ਲਗਾਏਗਾ : ਬ੍ਰਹਮ ਮੋਹਿੰਦਰਾ
ਚੰਡੀਗੜ੍ਹ, 30 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਸਿਹਤ ਮੰਤਰੀ ਬ੍ਰਹਮ ਮੋਹਿੰਦਰਾ ਨੇ ਗ਼ਰੀਬਾਂ ਤੇ ਲੋੜਵੰਦਾਂ ਨੂੰ ਮੁਫ਼ਤ ਦੰਦ ਇੰਪਲਾਂਟੇਸ਼ਨ ਮੁਹਈਆ ਕਰਵਾਉਣ ਦਾ ਐਲਾਨ ਕੀਤਾ ਹੈ।
ਚੰਡੀਗੜ੍ਹ, 30 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਸਿਹਤ ਮੰਤਰੀ ਬ੍ਰਹਮ ਮੋਹਿੰਦਰਾ ਨੇ ਗ਼ਰੀਬਾਂ ਤੇ ਲੋੜਵੰਦਾਂ ਨੂੰ ਮੁਫ਼ਤ ਦੰਦ ਇੰਪਲਾਂਟੇਸ਼ਨ ਮੁਹਈਆ ਕਰਵਾਉਣ ਦਾ ਐਲਾਨ ਕੀਤਾ ਹੈ। ਸਿਹਤ ਮੰਤਰੀ ਪੰਜਾਬ ਸਿਵਲ ਮੈਡੀਕਲ ਸਰਵਿਸਜ਼ ਡੈਂਟਲ ਐਸੋਸੀਏਸ਼ਨ ਵਲੋਂ ਕਰਵਾਈ ਦੂਜੀ ਪੰਜਾਬ ਨੈਸ਼ਨਲ ਡੈਂਟਲ ਕਾਨਫ਼ਰੰਸ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਪੰਜਾਬ ਅੰਦਰ ਪਬਲਿਕ ਕੇਅਰ ਸੰਸਥਾਨਾਂ ਲਈ 3.5 ਕਰੋੜ ਰੁਪਏ ਦੀ ਲਾਗਤ ਨਾਲ 40 ਨਵੀਆਂ ਦੰਦਾਂ ਦੇ ਇਲਾਜ ਸਬੰਧੀ ਕੁਰਸੀਆਂ, 80 ਦੰਦਾਂ ਦੀਆਂ ਐਕਸਰੇ ਮਸ਼ੀਨਾਂ, 100 ਆਟੋਕਲੇਵ ਦੇਣ ਦਾ ਐਲਾਨ ਕੀਤਾ। ਸਿਹਤ ਮੰਤਰੀ ਨੇ ਕਿਹਾ ਕਿ 1 ਤੋਂ 15 ਨਵੰਬਰ ਤੇ 1 ਤੋਂ 15 ਫ਼ਰਵਰੀ ਤਕ 80 ਲੱਖ ਰੁਪਏ ਦੀ ਲਾਗਤ ਨਾਲ ਦੋ ਪੰਦਰਵਾੜੇ ਕਰਵਾਏ ਜਾਣਗੇ ਜਿਨ੍ਹਾਂ 'ਚ 80 ਲੱਖ ਰੁਪਏ ਦੀ ਲਾਗਤ ਵਾਲੇ 5500 ਡੈਂਟਰ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਦਿਤੇ ਜਾਣਗੇ।
ਮੋਹਿੰਦਰਾ ਨੇ ਕਿਹਾ ਕਿ ਸੂਬੇ ਦੀਆਂ ਓਰਲ ਹੈਲਥ ਸੇਵਾਵਾਂ ਸਾਡੇ ਦੇਸ਼ ਅੰਦਰ ਸੱਭ ਤੋਂ ਬਿਹਤਰ ਹਨ ਜਿਥੇ ਕਈ ਸੂਬੇ ਜ਼ਿਲ੍ਹਾ ਪੱਧਰ 'ਤੇ ਬੇਸਿਕ ਡੈਂਟਲ ਕੇਅਰ ਉਪਲਭਧ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ। ਪੰਜਾਬ ਹੀ ਇਕ ਅਜਿਹਾ ਸੂਬਾ ਹੈ ਜਿਥੇ ਪ੍ਰਾਇਮਰੀ ਹੈਲਥ ਸੈਂਟਰਾਂ 'ਚ ਮੈਨਪਾਵਰ ਦੇ ਨਾਲ ਨਾਲ ਪੱਧਰੀ ਡੈਂਟਲ ਮੈਡੀਕਲ ਉਪਕਰਨ ਮੌਜੂਦ ਹਨ। ਇਸ ਲੜੀ ਹੇਠ 300 ਮਜ਼ਬੂਤ ਮੇਡੀਕਲ ਅਫ਼ਸਰਾਂ (ਡੇਂਟਲ) ਦੇ ਕੇਡਰਾਂ (ਬਾਕੀ ਸਫ਼ਾ 8 'ਤੇ)
ਵਲੋਂ ਵੱਖ ਵੱਖ ਪ੍ਰੋਗਰਾਮਾਂ ਜਿਵੇਂ ਨੈਸ਼ਨਨ ਓਰਲ ਹੈਲਥ ਪ੍ਰੋਗਰਾਮ, ਨੈਸ਼ਨਲ ਤਮਾਕੂ ਕੰਟਰੋਲ ਪ੍ਰੋਗਰਾਮ, ਨੈਸ਼ਨਲ ਫ਼ਲੋਰਸਿਸ ਕੰਟਰੋਲ ਪ੍ਰੋਗਰਾਮ ਤੇ ਰਾਸ਼ਟਰੀ ਬੱਲ ਸਿਹਤ ਪ੍ਰੋਗਰਾਮ ਨੂੰ ਸੂਬੇ ਅੰਦਰ ਪ੍ਰਭਾਵੀ ਤਰੀਕੇ ਨਾਲ ਲਾਗੂ ਕੀਤਾ ਗਿਆ ਹੈ। ਕਾਨਫ਼ਰੰਸ ਦੇ ਆਰਗੇਨਾਈਜ਼ਿੰਗ ਚੇਅਰਪਰਸਨ ਡਾ. ਆਰ.ਐਸ ਮਾਨ ਨੇ ਕਿਹਾ ਕਿ ਪੰਜਾਬ ਸਿਵਲ ਮੈਡੀਕਲ ਸਰਵਿਸੇਜ਼ (ਡੇਂਟਲ) ਐਸੋਸੀਏਸ਼ਨ ਪੰਜਾਬ ਦੇ ਲੋਕਾਂ ਨੂੰ ਅਤਿ ਆਧੁਨਿਕ ਤੇ ਬਿਹਤਰ ਓਰਲ ਹੈਲਥ ਕੇਅਰ ਸੇਵਾਵਾਂ ਦੇਣ ਲਈ ਵਚਨਬੱਧ ਹੈ। ਇਸ ਮੌਕੇ ਡਾਇਰੈਕਟਰ ਹੈਲਥ ਸਰਵਿਸਜ਼ ਡਾ. ਰਾਜੀਵ ਭੱਲਾ, ਡਾਇਰੈਕਟਰ ਈ.ਐਸ.ਆਈ ਡਾ. ਰਾਜੇਸ਼ ਸ਼ਰਮਾ ਵੀ ਹਾਜ਼ਰ ਸਨ।