'ਵੇਰਕਾ ਮੋਹਾਲੀ ਦੇ ਵਿਹੜੇ 'ਚ ਤੀਆਂ ਦੀਆਂ ਲਗੀਆਂ ਰੌਣਕਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਹਿਕਾਰਤਾ ਵਿਭਾਵ ਪੰਜਾਬ ਅਤੇ ਵੇਰਕਾ ਮਿਲਕ ਪਲਾਂਟ ਮੋਹਾਲੀ ਵੱਲੋਂ ਤੀਆਂ ਦਾ ਤਿਊਹਰਾ ਪੀਘਾਂ ਝੂਟ ਅਤੇ ਗਿੱਧੇ ਪਾਕੇ ਮਨਾਇਆ ਗਿਆ। ਇਸ ਮੌਕੇ ਔਰਤਾਂ ਦੇ ਸੈਲਫ ਗਰੁਪਾਂ ਵੱਲੋਂ

Teej Festival

ਮੋਹਾਲੀ, 29 ਜੁਲਾਈ (ਪਰਦੀਪ ਸਿੰਘ ਹੈਪੀ) : ਸਹਿਕਾਰਤਾ ਵਿਭਾਵ ਪੰਜਾਬ ਅਤੇ ਵੇਰਕਾ ਮਿਲਕ ਪਲਾਂਟ ਮੋਹਾਲੀ ਵੱਲੋਂ ਤੀਆਂ ਦਾ ਤਿਊਹਰਾ ਪੀਘਾਂ ਝੂਟ ਅਤੇ ਗਿੱਧੇ ਪਾਕੇ ਮਨਾਇਆ ਗਿਆ। ਇਸ ਮੌਕੇ ਔਰਤਾਂ ਦੇ ਸੈਲਫ ਗਰੁਪਾਂ ਵੱਲੋਂ ਤਿਆਰ ਕੀਤੇ ਵੱਖ ਵੱਖ ਸਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਗਈ।  
ਇਸ ਪ੍ਰੋਗਰਾਮ ਦਾ ਅਗਾਜ਼ ਸ੍ਰੀਮਤੀ ਨਿਸ਼ਾ ਰਾਣੀ ਅਡੀਸ਼ਨਲ ਰਜਿਸਟਰਾਰ ਬਤੌਰ ਮੁੱਖ ਮਹਿਮਾਨ ਵੱਜੋਂ ਸਾਮਲ ਹੋਏ ਅਤੇ ਪ੍ਰਦਰਸ਼ਨੀ ਦਾ ਰੀਬਨ ਕੱਟਕੇ ਉਦਘਾਟਨ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਸ੍ਰੀਮਤੀ ਨਿਸ਼ਾ ਰਾਣੀ ਨੇ ਪ੍ਰਬੰਧਕਾਂ ਨੂੰ ਇਸ ਉਪਰਾਲੇ ਦੀਆਂ ਵਧਾਈ ਦਿਤੀਆਂ ਅਤੇ ਕਿਹਾ ਕਿ ਤੀਜਾਂ ਸਾਡੇ ਅਮੀਰ ਵਿਰਸੇ ਦਾ ਅੰਗ ਹਨ ਜਿਸ ਨੂੰ ਔਰਤਾ ਨੱਚ ਗਾਕੇ ਮਨਾਊਂਦੀਆਂ ਹਨ। ਸ੍ਰੀਮਤੀ ਪ੍ਰਗਤੀ ਜੱਗਾ ਮੈਨੇਜਰ ਕੌਅਪਰਟਿਵ ਬੈਂਕ ਨੇ ਕਿਹਾ ਕਿ  ਇਸ ਸਮਾਗਮ ਵਿੱਚ ਕੰਮ ਕਾਰੀ ਔਰਤ ਮੁਲਜਮਾ ਨੇ ਜਿਨ੍ਹਾਂ ਵਿੱਚ ਅਫਸਰ ਅਤੇ ਮੁਲਾਜਮਾਂ ਨੇ ਸਾਮਲ ਹੋਕੇ ਖੁਸ਼ੀ ਦਾ ਇਜਹਾਰ ਕੀਤਾ ਤੇ ਅਤੇ ਪੰਜਾਬੀ ਬੋਲੀਆਂ ਪਾਕੇ ਗਿੱਧੇ ਦੀਆਂ ਧਮਾਲਾਂ ਪਾਈਆਂ।
ਉਨ੍ਹਾਂ ਕਿਹਾ ਕਿ ਕੰਮ ਕਾਜੀ ਔਰਤਾਂ ਲਈ  ਂਿÂਹ ਤਿਉਹਾਰ ਰੌਮਾਚਿਕ ਹੁੰਦਾ ਹੈ ਕਿਊਕਿ ਦਫਤਰੀ ਕੰਮਾਂ ਦੀ ਥਾਕਨ ਲਾਹਉਣ ਦਾ ਇਕ ਚੰਗਾਂ ਸਾਧਨ ਹੈ।  ਉਨ੍ਹਾਂ ਕਿਹਾ ਕਿ ਤੀਆਂ ਸਖ਼ੀਆਂ ਸਹੇਲੀਆਂ ਨੂੰ ਆਪਸ ਵਿੱਚ ਇਕੱਠਾ ਕਰਕੇ ਮਨਪ੍ਰਚਾਵਾ ਕਰਨ ਦਾ ਵੱਡਾ ਸਾਧਨ ਹਨ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਭਵਿੱਖ ਵਿੱਚ ਵੀ ਤੀਆਂ ਨੂੰ ਵੱਡੀ ਪੱਧਰ ਉੱਤੇ ਮਨਾਇਆ ਜਾਵੇਗਾ। ਇਸ ਮੌਕੇ ਵਿਭਾਗੀ ਕਰਮਚਾਰੀਆਂ ਨੇ ਤੀਆਂ ਦੇ ਵਿਰਾਸਤੀ ਰੰਗਾਂ ਦੀ ਖ਼ੂਬਸੂਰਤ ਪੇਸ਼ਕਾਰੀ ਕੀਤੀ।
ਇਸ ਮੌਕੇ ਵਿਭਾਗ ਦੀ ਉਪ ਰਜਿਸਟਰਾਰ ਬਰਜਿੰਦਰ ਕੌਰ ਰੰਧਾਵਾ, ਜ਼ਿਲ੍ਹਾ ਮੈਜੇਨਰ ਪ੍ਰਗਤੀ ਜੱਗਾ, ਸੰਧਿਆ ਸ਼ਰਮਾ, ਨਿਰੀਖ਼ਕ ਓਰਪਿੰਦਰ ਕੌਰ, ਸੁਪਰਡੈਂਟ ਕੁਲਵੰਤ ਕੌਰ, ਬਲਵੀਰ ਕੌਰ, ਸਤਿੰਦਰ ਕੌਰ ਤੇ ਸੰਦੀਪ ਕੌਰ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਤੀਆਂ ਮਨਾਈਆਂ। ਇਸ ਮੌਕੇ ਵਿਭਾਗ ਵੱਲੋਂ ਕੱਢੇ ਜਾਂਦੇ ਪੰਜਾਬ ਕੋਆਪ੍ਰੇਸ਼ਨ ਮੈਗਜ਼ੀਨ ਦੇ ਸੰਪਾਦਕ ਸੱਤਪਾਲ ਸਿੰਘ ਘੁੰਮਣ ਵੀ ਮੌਜੂਦ ਸਨ।