ਲੈਫ਼ਟੀਨੈਟ ਜਨਰਲ ਮਨਜਿੰਦਰ ਸਿੰਘ ਨੇ ਹੈੱਡਕੁਆਰਟਰ ਵੈਸਟਰਨ ਕਮਾਂਡ ਦੇ ਚੀਫ਼ ਆਫ਼ ਸਟਾਫ਼ ਦਾ ਅਹੁਦਾ ਸੰਭਾਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

34 ਸਾਲਾਂ ਤੋਂ ਵੀ ਵੱਧ ਸਮੇਂ ਦੇ ਕਾਰਜਕਾਲ ਵਿਚ ਜਨਰਲ ਨੇ ਵੱਖ ਵੱਖ ਸੰਵੇਦਨਸ਼ੀਲ ਖੇਤਰਾਂ ਵਿਚ ਮਹੱਤਵਪੂਰਨ ਸਥਾਨਾਂ ਉਪਰ ਅਪਣੀ ਡਿਊਟੀ ਨਿਭਾਈ

Lieutenant General Manjinder Singh

ਚੰਡੀਗੜ੍ਹ (ਸਰਬਜੀਤ ਸਿੰਘ/ਤਰੁਣ ਭਜਨੀ) : ਲੈਫ਼ਟੀਨੈਂਟ ਜਨਰਲ ਮਨਜਿੰਦਰ ਸਿੰਘ ਨੇ ਅਜ ਹੈੱਡਕੁਆਰਟਰ ਵੈਸਟਰਨ ਕਮਾਂਡ ਦੇ ਚੀਫ਼ ਆਫ਼ ਸਟਾਫ਼ ਦਾ ਅਹੁਦਾ ਸੰਭਾਲ ਲਿਆ। ਇਸ ਨਾਲ ਹੀ ਲੈਫ਼ਟੀਨੈਂਟ ਜਨਰਲ ਮਨਜਿੰਦਰ ਸਿੰਘ ਨੇ ਕਮਾਂਡ ਹੈਡਕੁਆਰਟਰ ਵਿਖੇ ‘ਵੀਰ ਸਮ੍ਰਿਤੀ’ ਵਿਖੇ ਪਛਮੀ ਕਮਾਂਡ ਦੇ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕੀਤੇ।

ਜਨਰਲ ਮਨਜਿੰਦਰ ਸਿੰਘ ਸੈਨਿਕ ਸਕੂਲ ਕਪੂਰਥਲਾ, ਨੈਸ਼ਨਲ ਡਿਫ਼ੈਂਸ ਅਕੈਡਮੀ ਅਤੇ ਇੰਡੀਅਨ ਮਿਲਟਰੀ ਅਕੈਡਮੀ ਦੇ ਸਾਬਕਾ ਵਿਦਿਆਰਥੀ ਹਨ। ਜਨਰਲ ਨੂੰ 20 ਦਸੰਬਰ 1986 ਨੂੰ 19 ਮੈਡਰਾਸ ਰੈਜੀਮੈਂਟ ਵਿਚ ਨਿਯੁਕਤ ਕੀਤਾ ਗਿਆ ਸੀ।

34 ਸਾਲਾਂ ਤੋਂ ਵੀ ਵੱਧ ਸਮੇਂ ਦੇ ਕਾਰਜਕਾਲ ਵਿਚ ਜਨਰਲ ਨੇ ਵੱਖ ਵੱਖ ਸੰਵੇਦਨਸ਼ੀਲ ਖੇਤਰਾਂ ਵਿਚ ਮਹੱਤਵਪੂਰਨ ਸਥਾਨਾਂ ਉਪਰ ਅਪਣੀ ਡਿਊਟੀ ਨਿਭਾਈ। ਉਨ੍ਹਾਂ ਜੰਮੂ-ਕਸਮੀਰ ਦੇ ਇਕ ਅਤਿਵਾਦ ਵਿਰੋਧੀ ਵਾਤਾਵਰਣ ਵਿਚ ਆਪਣੀ ਬਟਾਲੀਅਨ ਦੀ ਕਮਾਂਡ ਕੀਤੀ।

ਅਪਣੀ ਸੇਵਾ ਦੌਰਾਨ, ਜਨਰਲ ਭੂਟਾਨ ਵਿਖੇ ਇੰਡੀਅਨ ਮਿਲਟਰੀ ਅਕੈਡਮੀ ਅਤੇ ਇੰਡੀਅਨ ਮਿਲਟਰੀ ਟ੍ਰੇਨਿੰਗ ਟੀਮ ਵਿਚ ਇੰਸਟ੍ਰਕਟਰ ਰਹੇ ਹਨ। ਜਨਰਲ ਮਨਜਿੰਦਰ ਸਿੰਘ  ਨੇ  ਵੱਖ-ਵੱਖ ਵਕਾਰੀ ਕੋਰਸਾਂ ਜਿਵੇਂ ਕਿ ਡਿਫੈਂਸ ਸਰਵਿਸਿਜ ਸਟਾਫ ਕਾਲਜ, ਹਾਇਰ ਕਮਾਂਡ ਵਿਚ ਸਾਮਲ ਹੋਏ । ਜਨਰਲ  ਨੂੰ ਥਾਈਲੈਂਡ ਵਿਖੇ ਨੈਸ਼ਨਲ ਡਿਫੈਂਸ ਕਾਲਜ ਵਿਚ ਜਾਣ ਦਾ ਸਨਮਾਨ ਵੀ ਪ੍ਰਾਪਤ ਹੋਇਆ।