ਚੰਡੀਗੜ੍ਹ ਮੁੱਦੇ 'ਤੇ ਸੁਖਪਾਲ ਖਹਿਰਾ ਦਾ ਖੱਟਰ ਨੂੰ ਚੈਲੰਜ, ''ਸਿਟੀ ਬਿਊਟੀਫੁੱਲ ਲਈ ਯੋਗਦਾਨ ਕਰੋ ਸਾਬਤ''

ਏਜੰਸੀ

ਖ਼ਬਰਾਂ, ਪੰਜਾਬ

ਹਿੰਦੀ ਬੋਲਣ ਵਾਲੇ ਖੇਤਰ ਦਾ ਇਕ ਇੰਚ ਜਾਂ ਇਸ ਲਈ ਹਰਿਆਣਾ ਦੇ ਯੋਗਦਾਨ ਨੂੰ ਸਾਬਤ ਕਰੋ ! ਕੇਂਦਰ ਦਾ ਮੂੰਹ ਨਾ ਬਣੋ”

Sukhpal Singh Khaira

 

ਚੰਡੀਗੜ੍ਹ - ਕੇਂਦਰ ਵੱਲੋਂ ਚੰਡੀਗੜ੍ਹ 'ਤੇ ਕੇਂਦਰੀ ਨਿਯਮ ਲਾਗੂ ਹੋਣ ਦਾ ਮਾਮਲਾ ਹੁਣ ਤੂਲ ਫੜਦਾ ਨਜ਼ਰ ਆ ਰਿਹਾ ਹੈ। ਆਏ ਦਿਨ ਇਸ ਮੁੱਦੇ ਨੂੰ ਲੈ ਕੇ ਟਵਿੱਟਰ ਵਾਰ ਜਾਂ ਸ਼ਬਦੀ ਹਮਲੇ ਕੀਤੇ ਜਾਂਦੇ ਹਨ। ਇਸ ਮੁੱਦੇ ਨੂੰ ਲੈ ਕੇ ਬੀਤੇ ਦਿਨੀਂ ਮਨੋਹਰ ਲਾਲ ਖੱਟਰ ਨੇ ਇਹ ਬਿਆਨ ਦਿੱਤਾ ਸੀ ਕਿ ਚੰਡੀਗੜ੍ਹ ਪੰਜਾਬ ਤੇ ਹਰਿਆਣਾ ਦੋਨਾਂ ਦੀ ਰਾਜਧਾਨੀ ਹੈ ਤੇ ਰਹੇਗੀ। ਜਿਸ ਤੋਂ ਬਾਅਦ ਅੱਜ ਸੁਖਪਾਲ ਖਹਿਰਾ ਨੇ ਖੱਟਰ ਨੂੰ ਚੁਣੌਤੀ ਦਿੱਤੀ ਹੈ।

 

ਖਹਿਰਾ ਨੇ ਟਵੀਟ ਕਰ ਕੇ ਲਿਖਿਆ ਕਿ “ਮੈਂ ਚੰਡੀਗੜ੍ਹ 'ਤੇ CM ਖੱਟਰ ਦੇ ਸ਼ਰਾਰਤੀ ਅਤੇ ਮਨਘੜਤ ਦਾਅਵੇ ਨੂੰ ਪੂਰੀ ਤਰ੍ਹਾਂ ਖਾਰਜ ਕਰਦਾ ਹਾਂ! ਮੈਂ ਉਹਨਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਚੰਡੀਗੜ੍ਹ ਨੂੰ ਬਣਾਉਣ ਲਈ ਹਾਸਲ ਕੀਤੇ ਹਿੰਦੀ ਬੋਲਣ ਵਾਲੇ ਖੇਤਰ ਦਾ ਇਕ ਇੰਚ ਜਾਂ ਇਸ ਲਈ ਹਰਿਆਣਾ ਦੇ ਯੋਗਦਾਨ ਨੂੰ ਸਾਬਤ ਕਰੋ ! ਕੇਂਦਰ ਦਾ ਮੂੰਹ ਨਾ ਬਣੋ”

ਦੱਸ ਦਈਏ ਕਿ ਬੀਤੇ ਦਿਨੀਂ ਅਮਿਤ ਸਾਹ ਚੰਡੀਗੜ੍ਹ ਦੇ ਇਕ ਦਿਨਾਂ ਦੌਰੇ 'ਤੇ ਆਏ ਸਨ ਤੇ ਉਸ ਦੌਰਾਨ ਉਹਨਾਂ ਨੇ ਇਹ ਐਲਾਨ ਕੀਤਾ ਸੀ ਕਿ ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਕੇਂਦਰੀ ਸਰਵਿਸ ਨਿਯਮ ਦੇ ਅਧੀਨ ਕੀਤਾ ਜਾਵੇਗਾ ਤੇ ਕੇਂਦਰ ਵੱਲੋਂ ਇਸ ਦਾ ਨੌਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਮਾਮਲਾ ਕਾਫ਼ੀ ਵਧ ਗਿਆ ਤੇ ਇਸ ਮੁੱਦੇ ਨੂੰ ਲੈ ਕੇ ਬੀਤੇ ਦਿਨੀਂ ਪੰਜਾਬ ਸਰਕਾਰ ਨੇ ਵੁਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਵੀ ਸੱਦਿਆਂ ਜਿਸ ਵਿਚ ਕੇਂਦਰ ਦੇ ਇਸ ਫ਼ੈਸਲੇ ਵਿਰੁਧ ਮਤਾ ਪਾਸ ਕੀਤਾ ਗਿਆ ਹੈ।