ਅੰਮ੍ਰਿਤਪਾਲ ਸਿੰਘ ਵਲੋਂ ਸਰਬਤ ਖ਼ਾਲਸਾ ਬੁਲਾਉਣ ਦੀ ਮੰਗ ਨਾਜਾਇਜ਼ ਅਤੇ ਗ਼ਲਤ : ਪਰਮਜੀਤ  ਸਿੰਘ  ਸਹੋਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖ ਆਗੂਆਂ ਨੇ ਅੰਮ੍ਰਿਤਪਾਲ ਸਿੰਘ ਦੀ ਮੰਗ ਨੂੰ ਦੱਸਿਆ ਨਿੱਜੀ ਲੜਾਈ ਦਾ ਹਿੱਸਾ 

representational

ਮੋਹਾਲੀ : ਉੱਘੇ  ਸਿੱਖ ਆਗੂਆ ਨੇ ਸਰੱਬਤ ਖ਼ਾਲਸਾ ਦੀ ਮੰਗ ਨੂੰ ਮੌਜੂਦਾ ਹਾਲਾਤ ਵਿੱਚ ਅੰਮ੍ਰਿਤਪਾਲ ਸਿੰਘ  ਦੀ ਨਿੱਜੀ ਲੜਾਈ ਦਾ ਹਿੱਸਾ ਦੱਸਿਆ,  ਉਨ੍ਹਾਂ ਨੇ ਅੰਮ੍ਰਿਤਪਾਲ ਸਿੰਘ ਵਲੋਂ ਕੀਤੀ ਗਈ ਸਰੱਬਤ ਖ਼ਾਲਸਾ ਦੀ  ਮੰਗ  ਨੂੰ ਨਕਾਰਦੇ ਹੋਏ  ਕਈ ਪਹਿਲੂਆਂ 'ਤੇ  ਚਾਨਣਾ  ਪਾਇਆ। 

ਇਸ ਮੌਕੇ ਪਰਮਜੀਤ ਸਿੰਘ ਸਹੋਲੀ  (ਉੱਘੇ ਅਕਾਲੀ  ਆਗੂ), ਬਾਬਾ  ਬੂਟਾ  ਸਿੰਘ, ਗੁਰਮੀਤ  ਸਿੰਘ ਗੋਰਾ ਅਤੇ ਹੋਰ ਸਿੱਖ ਆਗੂਆਂ ਨੇ ਕਿਹਾ ਕਿ ਸਰੱਬਤ ਖ਼ਾਲਸਾ ਸਾਲ  2015  'ਚ ਉਸ ਸਮੇਂ ਕਰਵਾਇਆ ਗਿਆ ਸੀ ਜਦੋਂ ਧੰਨ-ਧੰਨ ਗੁਰੂ ਗ੍ਰੰਥ  ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ  ਸਨ, ਅਤੇ ਨੇੜੇ ਹੀ ਗੋਲੀਕਾਂਡ ਹੋਇਆ ਸੀ। ਉਸ ਸਮੇਂ ਉਨ੍ਹਾਂ  ਦੀ ਆਪਣੀ ਸਰਕਾਰ ਸੀ ਅਤੇ  ਉਨ੍ਹਾਂ ਦੀ ਕਿਤੇ ਸੁਣਵਾਈ ਨਹੀਂ ਹੋਈ ਸੀ। ਇਹੋ  ਜਿਹੇ ਹਾਲਾਤ ਵਿੱਚ ਉਨ੍ਹਾਂ ਵਲੋਂ ਸਰੱਬਤ  ਖ਼ਾਲਸਾ ਸੱਦਿਆ ਗਿਆ ਸੀ।

ਪ੍ਰੈੱਸ  ਕਾਨਫਰੰਸ ਦੌਰਾਨ ਮੌਜੂਦਾ ਸਿੱਖ ਆਗੂਆਂ ਨੇ  ਕਿਹਾ  ਕਿ ਅਜਾਨਾਲਾ  ਵਿੱਚ  ਅਮ੍ਰਿੰਤਪਾਲ ਸਿੰਘ ਦੇ ਸਾਥੀਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਥਾਣੇ ਵਿੱਚ ਲੈ ਕੇ ਜਾਣਾ ਅਤੇ ਕਈ ਵਿਅਕਤੀਆਂ ਦਾ  ਫੱਟੜ ਹੋਣਾ ਇੱਕ ਗਲਤ ਕਾਰਵਾਈ ਦਾ ਹਿੱਸਾ ਹੈ। ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਉੱਪਰ ਪੁਲਿਸ ਵਲੋਂ ਕੀਤੀ ਕਾਰਵਾਈ ਅਤੇ ਉਸ ਦੇ ਨਤੀਜੇ ਵਜੋਂ ਅੰਮ੍ਰਿਤਪਾਲ ਸਿੰਘ ਵਲੋਂ ਨੌਜਵਾਨਾਂ ਨੂੰ ਗ਼ਲਤ ਰਾਹੇ ਪਾਉਣਾ ਇੱਕ ਗਲਤ ਸੋਚ ਦਾ ਨਤੀਜਾ  ਹੈ।

ਅਕਾਲੀ ਦਲ ਸੁਤੰਤਰ ਪਾਰਟੀ ਦੇ ਪ੍ਰਮੱਖ ਆਗੂ ਪਰਮਜੀਤ  ਸਿੰਘ ਸਹੋਲੀ ਨੇ ਕਿਹਾ  ਕਿ ਉਹਨਾਂ  ਨੇ ਅਮ੍ਰਿੰਤਪਾਲ ਸਿੰਘ ਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਮੁਹਿੰਮ  ਵਿੱਚ ਉਨ੍ਹਾਂ ਦਾ ਸਾਥ ਦੇਣ ਪ੍ਰੰਤੂ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਨੇ ਨੌਜਵਾਨਾਂ ਨੂੰ ਗ਼ਲਤ ਰਸਤੇ 'ਤੇ ਪਾਇਆ ਜਿਸ ਕਾਰਨ ਮੌਜੂਦਾ ਸਰਕਾਰ ਨੂੰ ਉਨ੍ਹਾਂ ਉੱਪਰ NSA ਵਰਗਾ ਸਖਤ ਕਾਨੂੰਨ ਲਗਾਉਣਾ ਪਿਆ। ਇਸ ਕਾਰਨ ਪੰਜਾਬ ਦੇ ਕਈ ਨੌਜਵਾਨ ਪ੍ਰੇਸ਼ਾਨੀ ਵਿੱਚ ਹਨ ਅਤੇ ਪੁਲਿਸ ਕਾਰਵਾਈ ਕਾਰਨ ਨੌਜਵਾਨ ਬਾਹਰਲੀਆਂ ਜੇਲ੍ਹਾਂ ਵਿੱਚ ਭੇਜ ਦਿੱਤੇ ਗਏ।

ਸਿੱਖ ਆਗੂਆਂ ਨੇ ਸਾਲ 2015 ਵਿੱਚ ਬੁਲਾਏ ਗਏ ਸਰੱਬਤ ਖ਼ਾਲਸਾ  ਸਬੰਧੀ  ਦੱਸਿਆ  ਕਿ  ਇਸ ਵਿੱਚ  ਲੱਖਾਂ ਦਾ ਇੱਕਠ ਹੋਇਆ ਸੀ ਅਤੇ ਉੱਘੇ ਸਿੰਘ ਸਾਹਿਬਾਨ ਆਏ ਸਨ। ਪਰਮਜੀਤ   ਸਿੰਘ ਸਹੋਲੀ ਨੇ ਕਿਹਾ ਕਿ ਉਸ ਸਮੇਂ ਅਸੀਂ ਇਸ  ਇੱਕਠ ਵਿੱਚ  ਅਕਾਲ ਤਖ਼ਤ ਸਾਹਿਬ  ਦੇ  ਉੱਘੇ ਜਥੇਦਾਰ ਵੀ ਬੁਲਾਏ  ਸਨ। ਪਰਮਜੀਤ  ਸਿੰਘ  ਸਹੋਲੀ (ਉੱਘੇ  ਅਕਾਲੀ  ਆਗੂ) ਨੇ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆ ਨੂੰ ਸਬੁੱਧੀ ਦੇਣ ਲਈ ਸਬੰਧੀ ਪਰਮਾਤਮਾ ਅੱਗੇ  ਅਰਦਾਸ ਬੇਨਤੀ  ਵੀ  ਕੀਤੀ।

ਉਨ੍ਹਾਂ  ਕਿਹਾ  ਕਿ ਅੰਮ੍ਰਿਤਪਾਲ ਸਿੰਘ  ਵਲੋਂ ਸਰੱਬਤ ਖ਼ਾਲਸਾ ਬੁਲਾਉਣ ਦੀ ਮੰਗ ਬਿਲਕੁਲ ਨਾਜਾਇਜ਼ ਅਤੇ ਗ਼ਲਤ  ਹੈ ਕਿਉਂਕਿ ਇਹ  ਸਿੱਖ  ਪੰਥ ਦੇ ਅਸੂਲਾਂ  ਦੇ ਖ਼ਿਲਾਫ਼ ਹੈ  ਸਰੱਬਤ  ਖ਼ਾਲਸਾ ਦੀ ਮੰਗ ਉਸ ਸਮੇਂ ਕੀਤੀ  ਜਾਂਦੀ  ਹੈ ਜਦੋਂ ਸਿੱਖ  ਪੰਥ  ਦਾ ਕੋਈ ਸਾਂਝਾ ਮਸਲਾ ਕੌਮ ਦੇ ਅੱਗੇ ਖੜ੍ਹਾ ਹੋਵੇ।

ਜਦ ਕਿ ਅੰਮ੍ਰਿਤਪਾਲ ਸਿੰਘ ਆਪਣੇ ਨਿੱਜੀ ਮਸਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਸਰੱਬਤ  ਖ਼ਾਲਸਾ ਦੀ ਮੰਗ ਕਰ ਰਿਹਾ ਹੈ। ਇਸ ਤਰ੍ਹਾਂ ਅੰਮ੍ਰਿਤਪਾਲ ਸਿੰਘ ਲੋਕਾਂ ਦੀਆਂ ਭਾਵਨਾਵਾਂ ਨਾਲ  ਖੇਡ  ਰਿਹਾ  ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੀ ਇਸ ਮੰਗ ਦਾ ਸਿੱਖ ਆਗੂ ਵਲੋਂ ਪੁਰਜ਼ੋਰ ਵਿਰੋਧ ਕੀਤਾ ਜਾਵੇਗਾ।