ਖੇਤਾਂ ’ਚੋਂ ਸ਼ੱਕੀ ਹਾਲਤ ’ਚ ਮਿਲੀ ਨੌਜਵਾਨ ਦੀ ਲਾਸ਼ :ਮਾਪਿਆਂ ਦਾ ਇਕਲੌਤਾ ਪੁੱਤ ਸੀ ਮ੍ਰਿਤਕ
ਆਸਟ੍ਰੇਲੀਆ ਜਾਣ ਦੀ ਤਿਆਰੀ ਕਰ ਰਿਹਾ ਸੀ ਮ੍ਰਿਤਕ
photo
ਪਟਿਆਲਾ : ਮਿਤੀ 1,2-4-2023 ਦੀ ਦਰਮਿਆਨੀ ਰਾਤ ਨੂੰ ਕਮਲ ਪ੍ਰਿੰਸ ਪੁੱਤਰ ਸੁਖਵਿੰਦਰ ਸਿੰਘ ਉਮਰ ਕਰੀਬ 19 ਸਾਲ ਵਾਸੀ ਪਿੰਡ ਲੁਹਾਰ ਮਾਜਰਾ ਥਾਣਾ ਸਦਰ ਨਾਭਾ ਜਿਲ੍ਹਾ ਪਟਿਆਲਾ ਦੇ ਪਿੰਡ ਛੀਟਾਂਵਾਲਾ ਖੇਤਾਂ ਦੇ ਨੇੜਿਓਂ ਲਾਸ਼ ਬਰਾਮਦ ਹੋਈ ਹੈ ਉਕਤ ਨੌਜਵਾਨਾਂ ਦੀ ਲਾਸ਼ ਨਗਨ ਅਵਸਥਾ ਵਿਚ ਹਾਸਲ ਹੋਏ ਸੀ ਥਾਣਾ ਸਦਰ ਨਾਭਾ ਦੀ ਪੁਲਸ ਵੱਲੋਂ ਉਸ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਨਾਭਾ ਦੀ ਮੌਰਚਰੀ ਵਿਚ ਰਖਵਾ ਦਿੱਤਾ ਹੈ। ਉਸ ਦੇ ਸਰੀਰ ਤੇ ਕੁੱਟਮਾਰ ਧੱਕਾ-ਮੁੱਕੀ ਦੇ ਨਿਸ਼ਾਨ ਹਨ ।
ਇਸ ਸੰਬੰਧੀ ਥਾਣਾ ਸਦਰ ਦੀ ਪੁਲਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਨੌਜਵਾਨ ਨੇ ਬਾਰਵੀ ਤੂੰ ਬਾਅਦ ਆਈਲੈਟਸ ਕੀਤੀ ਸੀ ਅਤੇ ਆਸਟ੍ਰੇਲੀਆ ਜਾਣਾ ਸੀ