Punjab News: ਪੰਜਾਬੀ ਗਾਇਕ ਦੇ ਘਰ ਬਾਹਰ ਚੱਲੀਆਂ ਗੋਲੀਆਂ; ਵਿਦੇਸ਼ ਬੈਠੇ ਬਦਮਾਸ਼ਾਂ ’ਤੇ ਲੱਗੇ ਧਮਕੀਆਂ ਦੇਣ ਦੇ ਇਲਜ਼ਾਮ

ਏਜੰਸੀ

ਖ਼ਬਰਾਂ, ਪੰਜਾਬ

ਸਾਹਿਲ ਨੇ ਦਸਿਆ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਹ ਕਿਸੇ ਪ੍ਰੋਗਰਾਮ ਲਈ ਚੰਡੀਗੜ੍ਹ ਗਿਆ ਹੋਇਆ ਸੀ।

Firing outside Punjabi singer's house

Punjab News: ਜਲੰਧਰ ਦੇ ਬੂਟਾ ਮੰਡੀ 'ਚ ਗਾਇਕ ਸਾਹਿਲ ਸ਼ਾਹ ਦੇ ਘਰ 'ਤੇ ਕੁੱਝ ਬਦਮਾਸ਼ਾਂ ਨੇ ਗੋਲੀਆਂ ਚਲਾ ਦਿਤੀਆਂ। ਮਿਲੀ ਜਾਣਕਾਰੀ ਅਨੁਸਾਰ ਗਾਇਕ ਨੂੰ ਕੁੱਝ ਦਿਨਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਵਿਦੇਸ਼ੀ ਨੰਬਰਾਂ ਤੋਂ ਫ਼ੋਨ ਕਰ ਗੈਂਗਸਟਰ ਉਸ 'ਤੇ ਅਪਣੇ ਨਾਲ ਕੰਮ ਕਰਨ ਲਈ ਦਬਾਅ ਪਾ ਰਹੇ ਹਨ। ਸਾਹਿਲ ਨੇ ਦਸਿਆ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਹ ਕਿਸੇ ਪ੍ਰੋਗਰਾਮ ਲਈ ਚੰਡੀਗੜ੍ਹ ਗਿਆ ਹੋਇਆ ਸੀ।

ਸ਼ਾਹ ਨੇ ਦਸਿਆ ਕਿ ਜਦੋਂ ਉਹ ਵਾਪਸ ਆਇਆ ਤਾਂ ਉਸ ਨੇ ਘਰ ਦੇ ਦਰਵਾਜ਼ੇ 'ਤੇ ਗੋਲੀਆਂ ਦੇ ਨਿਸ਼ਾਨ ਦੇਖੇ। ਮੌਕੇ 'ਤੇ ਕੁੱਝ ਖੋਲ ਵੀ ਬਰਾਮਦ ਹੋਏ ਹਨ। ਸਾਹਿਲ ਨੇ ਤੁਰੰਤ ਪਰਿਵਾਰ ਦੇ ਬਾਕੀ ਮੈਂਬਰਾਂ ਅਤੇ ਪੁਲਿਸ ਨੂੰ ਸੂਚਨਾ ਦਿਤੀ। ਪੀੜਤ ਪਰਿਵਾਰ ਸਦਮੇ ਵਿਚ ਹੈ।

ਜਾਣਕਾਰੀ ਦਿੰਦਿਆਂ ਸਾਹਿਲ ਨੇ ਦਸਿਆ ਕਿ ਉਹ ਗੀਤ ਵੀ ਲਿਖਦਾ ਹੈ। ਕੁੱਝ ਲੋਕ ਉਸ ਨੂੰ ਗੀਤ ਲਿਖਣ ਲਈ ਫ਼ੋਨ ਕਰ ਰਹੇ ਸਨ। ਉਸ ਨੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿਤਾ। ਉਸ ਨੂੰ ਨਹੀਂ ਪਤਾ ਸੀ ਕਿ ਬਦਮਾਸ਼ ਉਸ ਦੇ ਘਰ 'ਤੇ ਗੋਲੀਬਾਰੀ ਕਰਨਗੇ। ਪੁਲਿਸ ਨੂੰ ਮੌਕੇ ਤੋਂ ਗੋਲੀ ਦਾ ਖੋਲ ਵੀ ਮਿਲਿਆ ਹੈ।

ਸਾਹਿਲ ਦੀ ਮਾਂ ਨੇ ਦਸਿਆ ਕਿ ਇਹ ਘਟਨਾ ਐਤਵਾਰ ਅੱਧੀ ਰਾਤ ਨੂੰ ਵਾਪਰੀ। ਉਸ ਦੀ ਬੇਟੀ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਪਰ ਉਸ ਨੇ ਮੈਨੂੰ ਉਦੋਂ ਨਹੀਂ ਜਗਾਇਆ ਕਿਉਂਕਿ ਮੈਂ ਠੀਕ ਨਹੀਂ ਸੀ। ਬਦਮਾਸ਼ਾਂ ਨੇ 12:30 ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦਿਤਾ। ਇਲਾਕਾ ਪੁਲਿਸ ਅਨੁਸਾਰ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

 (For more Punjabi news apart from Firing outside Punjabi singer's house, stay tuned to Rozana Spokesman)